ਬ੍ਰਿਟੇਨ ਦੀ ਸਿਹਤ ਮੰਤਰੀ ਵੀ ਕਰੋਨਾ ਵਾਇਰਸ ਦਾ ਸਿ਼ਕਾਰ

5730

ਦੁਨੀਆ ਭਰ ਵਿੱਚ ਕਹਿਰ ਦਾ ਕਹਿਰ ਜਾਰੀ ਹੈ । ਚੀਨ ਦੇ ਵੁਹਾਨ ਸ਼ਹਿਰ ਤੋਂ ਸੁਰੂ ਹੋਇਆ ਕਰੋਨਾ ਵਾਇਰਸ ਦੁਨੀਆਂ ਦੇ 104 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ।
ਚੀਨ ਮਗਰੋਂ ਇਟਲੀ ਅਤੇ ਇਰਾਨ ‘ਚ ਇਸਦਾ ਕਹਿਰ ਜਾਰੀ ਹੈ, ਹੁਣ ਬ੍ਰਿਟੇਨ ਦੀ ਸਿਹਤ ਮੰਤਰੀ ਵੀ ਇਸ ਲਪੇਟ ਵਿੱਚ ਆ ਗਈ ਹੈ। ਸਿਹਤ ਮੰਤਰੀ ਨਦੀਨ ਡਾਰਿਸ ਨੇ ਕਿਹਾ , ‘ ਮੇਰੀ ਕਰੋਨਾ ਜਾਂਚ ਪਾਜਿਟਿਵ ਆਈ ਹੈ, ਮੈਂ ਖੁਦ ਨੂੰ ਆਪਣੇ ਘਰ ਵਿੱਚ ਅਲੱਗ ਰੱਖਿਆ ਹੋਇਆ ਹੈ।’
‘ਦ ਟਾਈਮਜ਼’ ਦੀ ਰਿਪੋਰਟ ਮੁਤਾਬਿਕ ਉਹ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਮੇਤ ਸੈਂਕੜੇ ਲੋਕਾਂ ਦੇ ਸੰਪਰਕ ਵਿੱਚ ਸੀ । ਹੁਣ ਉੱਥੋਂ ਦੇ ਸਿਹਤ ਵਿਭਾਗ ਦੇ ਅਧਿਕਾਰੀ ਪਤਾ ਲਗਾ ਰਹੇ ਹਨ ਕਿ ਸਿਹਤ ਮੰਤਰੀ ਨੂੰ ਕਰੋਨਾ ਇਨਫੈਕਸ਼ਨ ਕਿਵੇਂ ਅ ਤੇ ਕਿੱਥੋਂ ਹੋਈ ।
ਦੁਨੀਆਂ ਵਿੱਚ 1,10,000 ਲੋਕ ਕਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ, ਜਦਕਿ 4011 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬ੍ਰਿਟੇਨ ਦੀ ਸਿਹਤ ਮੰਤਰੀ ਨੇ ਕਿਹਾ ਮੈਨੂੰ ਸਮੇਂ ਸਿਰ ਇਨਫੈਕਸ਼ਨ ਦੀ ਜਾਣਕਾਰੀ ਦੇਣ ਲਈ ਧੰਨਵਾਦ ।
ਹੁਣ ਤੱਕ ਬ੍ਰਿਟੇਨ ਵਿੱਚ 6 ਮੌਤਾਂ ਹੋ ਚੁੱਕੀਆਂ ਹਨ ਜਦਕਿ 373 ਲੋਕ ਕਰੋਨਾ ਤੋਂ ਪ੍ਰਭਾਵਿਤ ਹਨ ।
ਭਾਰਤ ਵਿੱਚ ਕਰੋਨਾ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ। ਦੇਸ਼ ਵਿੱਚ 50 ਤੋਂ ਵੱਧ ਮਰੀਜ਼ਾਂ ਦੀ ਨਿਸ਼ਾਨਦੇਹੀ ਚੁੱਕੀ ਹੈ।

Real Estate