ਕਾਂਗਰਸ ਦਾ ਸਿੰਧੀਆ ਭਾਜਪਾ ‘ਚ ਸ਼ਾਮਿਲ , ਰਾਜਸਥਾਨ ਅਤੇ ਮਹਾਂਰਾਸ਼ਟਰ ਸਰਕਾਰ ਵੀ ਥੋੜੇ ਦਿਨਾਂ ਦੀ ਪ੍ਰਾਹੁਣੀ !

2907

ਮੰਗਲਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਜਯੋਤਿਰਾਦਿਤਿਆ ਸਿੰਧੀਆ ਅਤੇ ਉਸਦੇ ਨਾਲ 19 ਵਿਧਾਇਕਾਂ ਨੇ ਪਾਰਟੀ ਵਿੱਚੋਂ ਅਸਤੀਫਾ ਦੇ ਦਿੱਤਾ ਹੈ ਜਿਸ ਮਗਰੋਂ ਰਾਜਨੀਤਕ ਘਟਨਾਕ੍ਰਮ ਤੇਜੀ ਨਾਲ ਬਦਲ ਰਿਹਾ ਹੈ। ਹੌਲੀ ਦੇ ਦਿਨ ਦੁਪਹਿਰ 12:10 ਵਜੇ ਸਿੰਧੀਆਂ ਨੇ ਅਸਤੀਫੇ ਦੀ ਚਿੱਠੀ ਟਵੀਟ ਕੀਤੀ ਅਤੇ ਇਸਦੇ 20 ਮਿੰਟ ਮਗਰੋਂ ਹੀ ਕਾਂਗਰਸ ਨੇ ਉਸਨੂੰ ਪਾਰਟੀ ਵਿੱਚੋਂ ਬਰਖਾਸ਼ਤ ਕਰਨ ਦਾ ਹੁਕਮ ਜਾਰੀ ਕਰ ਦਿੱਤਾ ।
ਹੁਣ ਕਿਆਸਅਰਾਈਆਂ ਹਨ ਕਿ ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਵੀ ਸੱਤਾ ਪਰਿਵਰਤਨ ਹੋਵੇਗਾ । ਲੋਕ ਸਿੰਧੀਆ ਨੂੰ ਵਧਾਈ ਦੇ ਰਹੇ ਹਨ ਅਤੇ ਕਹਿੰਦੇ ਹਨ ਕਿ ਸਚਿਨ ਪਾਇਲਟ ਅਤੇ ਮਿਲਿੰਦ ਦੇਵੜਾ ਨੂੰ ਵੀ ਉਸਦੇ ਰਾਹ ‘ਤੇ ਚੱਲਣਾ ਚਾਹੀਦਾ।
ਟਵਿੱਟਰ ‘ਤੇ ਵਰਤੋਕਾਰ ਲਿਖ ਰਹੇ ਹਨ ਕਿ ਸਿੰਧੀਆ ਤੋਂ ਬਾਅਦ ਸਚਿਨ ਪਾਇਲਟ ਰਾਜਸਥਾਨ ‘ਚ ਸਰਕਾਰ ਦਾ ਵੀ ਇਹੀ ਹਾਲ ਕਰਨਗੇ। ਫਿਰ ਮਿਲਿੰਦ ਦੇਵੜਾ ਅਤੇ ਜਤਿਨ ਪ੍ਰਸ਼ਾਦ ਮਹਾਰਾਸ਼ਟਰ ਸਰਕਾਰ ਦਾ, ਕੁਝ ਹੀ ਦਿਨਾਂ ਦੀਆਂ ਮਹਿਮਾਨ ਹਨ ਦੋਵੇ ਸਰਕਾਰਾਂ । ਕਾਂਗਰਸ ਹੁਣ ਇੱਕ ਪਾਰਟੀ ਨਹੀਂ ਐਨਜੀਓ ਜਿ਼ਆਦਾ ਹੈ ?

Real Estate