ਅਮਰੀਕਾ ਨੇ ਬਾਡੀ ਆਰਮਰ ਸੈਂਸਰ ਤਿਆਰ ਕੀਤਾ , ਸੈਨਿਕਾਂ ਨੂੰ ਧਮਾਕੇ ਦੀ ਜਾਣਕਾਰੀ ਦੇਵੇਗਾ

5087

ਅਮਰੀਕੀ ਫੌਜੀਆਂ ਦੀ ਯੂਨੀਵਰਫਾਰਮ ਵਿੱਚ ਜਲਦੀ ਹੀ ਬਾਡੀ ਆਰਮਰ ਸੈਂਸਰ ਲੱਗਣ ਵਾਲਾ ਹੈ। ਇਹ ਆਰਮਰ ਸੈਨਿਕਾਂ ਨੂੰ ਧਮਾਕੇ ਦੀ ਜਾਣਕਾਰੀ ਦੇਵੇਗਾ ਅਤੇ ਬ੍ਰੇਨ ਡੈਮੇਜ ਹੋਣ ਤੋਂ ਬਚਾਵੇਗਾ । ਹਰੇਕ ਸੈਨਿਕ ਦੇ ਆਰਮਰ ਵਿੱਚ ਤਿੰਨ ਗੇਜ ਹੋਣਗੇ।
ਇਹ ਹੈਲਮੈਟ , ਛਾਤੀ ਅਤੇ ਮੋਢਿਆਂ ‘ਤੇ ਸੈੱਟ ਕੀਤੇ ਜਾਣਗੇ। ਕਿਸੇ ਵੀ ਧਮਾਕੇ ਮਗਰੋਂ ਸੈਨਿਕ ਦੇ ਲਈ ਮੈਡੀਕਲ ਸਹੂਲਤ ਦਾ ਸੰਕੇਤ ਵੀ ਦੇਣਗੇ। ਇਹਨਾ ਵਿੱਚ ਧਮਾਕਿਆਂ ਨੂੰ ਵਿਸਫੋਟਕ ਪ੍ਰੈਸਰ ਨੂੰ ਪਾਉਂਡ ਪਰ ਸੁਕਾਇਅਰ ਇੰਚ (ਪੀਐਸਆਈ) ਦੇ ਹਿਸਾਬ ਨਾਲ ਮਾਪਣ ਦੀ ਸਮਰੱਥਾ ਹੈ।ਇਹ ਉਸਦੀ ਫ੍ਰੀਕੈਐਂਸੀ ਦੇ ਹਿਸਾਬ ਨਾਲ ਲਾਈਟਿੰਗ ਇੰਡੀਕੇਸ਼ਨ ਦੇਣਗੇ। ਮਸਲਨ, ਜੇ ਧਮਾਕੇ ਦਾ ਪ੍ਰੈਸਰ ਇੱਕ ਤੋਂ ਚਾਰ ਪੀਐਸਆਈ ਹੈ , ਤਾਂ ਹਰੀ ਲਾਈਟ ਦਿਸੇਗੀ । ਜੇ ਚਾਰ ਤੋਂ 16 ਦੇ ਵਿੱਚ ਪ੍ਰੈਸ਼ਰ ਹੋਇਆ ਤਾਂ ਪੀਲੀ ਲਾਈਟ ਜਗੇਗੀ ਜੇ ਇਸ ਤੋਂ ਵੱਧ ਹੋਵੇਗਾ ਤਾਂ ਆਰਮਰ ਦੀ ਲਾਲ ਬੱਤੀ ਇਸ਼ਾਰਾ ਕਰੇਗੀ ।
ਆਰਮਰ ਨੂੰ ਅਮਰੀਕਾ-ਈਰਾਨ ਵਿੱਚ ਵਧੇ ਤਣਾਅ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਇੱਕ ਰਿਪੋਰਟ ਮੁਤਾਬਿਕ , ‘ ਲਗਭਗ 12 ਤੋਂ 36 ਸੈਨਿਕਾਂ ਵਾਲੀ 58 ਮਿਲਟਰੀ ਯੂਨਿਟ ਨੂੰ 4408 ਸੈਟਸ ਦਿੱਤੇ ਗਏ ਹਨ । ਇਹ ਸੈਟਸ ਬੀ3ਜੀ7 ( ਬਲੈਕਬਾਕਸ ਬਾਇਓਮੈਟ੍ਰਿਕ 7 ਜੈਨਰੇਸ਼ਨ ਬਲਾਸਟ ਗੇਜ ) ਹਨ।’ ਇਹਨਾਂ ਨੂੰ ਅਮਰੀਕੀ – ਈਰਾਨ ਦੇ ਵਿਚਾਲੇ ਵਧੇ ਤਣਾਅ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਜਨਵਰੀ ਵਿੱਚ ਇਰਾਕ ਸਥਿਤ ਬੇਸ ‘ਤੇ ਈਰਾਨ ਨੇ ਮਿਸਾਈਲ ਨਾਲ ਹਮਲਾ ਕੀਤਾ ਸੀ । ਇੱਥੇ 110 ਸੈਨਿਕ ਸਨ , ਜਿੰਨ੍ਹਾਂ ਦੇ ਸਿਰ ਨੂੰ ਹਲਕੀਆਂ ਸੱਟਾਂ ਲੱਗਣ ਦੀ ਖ਼ਬਰ ਸੀ ।
ਵਿਗਿਆਨ ਬਾਡੀ ਆਰਮਰ ਪ੍ਰੋਜੈਕਟ ਉਪਰ ਪਿਛਲੇ 20 ਮਹੀਨਿਆਂ ਤੋਂ ਕੰਮ ਕਰ ਰਹੇ ਹਨ। ਟੈਸਟਿੰਗ ਦੇ ਲਈ ਇਹਨਾਂ ਨੂੰ ਯੁੱਧ ਅਭਿਆਸ ਅਤੇ ਟ੍ਰੇਨਿੰਗ ਮੁਹਿੰਮ ਵਿੱਚ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ।

Real Estate