ਮੋਦੀ ਨੂੰ ਸੋਸਲ ਮੀਡੀਆ ਹੈਂਡਲ ਕਰਨ ਵਾਲੀ ਵਾਲੀ ਮਾਲਵਿਕਾ ਨੇ ਬਚਪਨ ਵਿੱਚ ਹੀ ਖੋ ਦਿੱਤੇ ਸਨ ਦੋਵੇ ਹੱਥ

3273

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ #SheInspireUs ਮੁਹਿੰਮ ਸੁਰੂ ਕੀਤੀ । ਇਸ ਵਿੱਚ ਉਹਨਾਂ ਨੇ 7 ਔਰਤਾਂ ਨੂੰ ਆਪਣੇ ਸੋ਼ਸ਼ਲ ਮੀਡੀਆ ਹੈਂਡਲ ਸੌਂਪੇ ਹਨ। ਜਿੰਨ੍ਹਾਂ ਵਿੱਚੋਂ ਇੱਕ ਨਾਂਮ ਮਾਲਵਿਕਾ ਅਈਅਰ ਦਾ ਹੈ। ਉਸਦਾ ਬਚਪਨ ਬੀਕਾਨੇਰ ( ਰਾਜਸਥਾਨ ) ‘ਚ ਬੀਤਿਆ। 13 ਸਾਲ ਦੀ ਉਮਰ ‘ਚ ਇੱਕ ਹਾਦਸਾ ਹੋਇਆ ਜਿਸ ਵਿੱਚ ਉਸਦੇ ਦੋਵੇ ਹੱਥ ਜਾਂਦੇ ਰਹੇ।
ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ, ਅੰਗਹੀਣ ਦੇ ਹੱਕ ਲਈ ਲੜਨ ਵਾਲੀ ਮਾਲਵਿਕਾ ਦਾ ਜਨਮ ਤਾਮਿਲਨਾਡੂ ਵਿੱਚ ਹੋਇਆ। ਸੋਸ਼ਲ ਵਰਕ ਦੇ ਨਾਲ ਹੀ ਫੈਸ਼ਨ ਮਾਡਲਿੰਗ ਵਿੱਚ ਵੀ ਮਾਲਵਿਕਾ ਨੇ ਆਪਣੀ ਪਹਿਚਾਣ ਬਣਾਈ ਹੈ। ਉਹਨਾਂ ਦੇ ਪਿਤਾ ਬੀ. ਕ੍ਰਿਸ਼ਨਨ ਵਾਟਰ ਵਰਕਸ ਡਿਪਾਰਟਮੈਂਟ ‘ਚ ਇੰਜੀਨੀਅਰ ਅਤੇ ਮਾਂ ਹੇਮਾ ਕ੍ਰਿਸ਼ਨਨ ਹਾਊਸ ਵਾਈਫ ਹੈ।
ਮਾਲਵਿਕਾ ਦੇ ਪਿਤਾ ਦੀ ਪਹਿਲੀ ਪੋਸਟਿੰਗ ਬੀਕਾਨੇਰ ‘ਚ ਹੋਈ ਸੀ । ਉਦੋਂ ਉਹ 13 ਸਾਲ ਦੀ ਸੀ ਅਤੇ 9ਵੀਂ ਜਮਾਤ ‘ਚ ਪੜ੍ਹਦੀ ਸੀ। ਇੱਕ ਦਿਨ ਉਹਨਾਂ ਦੇ ਘਰ ਕੁਝ ਮਹਿਮਾਨ ਆਏ ਸਨ । ਉਹਦੀ ਭੈਣ ਰਸੋਈ ‘ਚ ਚਾਹ ਬਣਾ ਰਹੀ ਸੀ । ਮਾਂ ਕੂਲਰ ਵਿੱਚੋਂ ਪਾਣੀ ਭਰਨ ਗਈ ਸੀ। ਮਾਲਵਿਕਾ ਨੂੰ ਆਪਣੀ ਫਟੀ ਹੋਈਂ ਜੀਂਸ ਦੀ ਜੇਬ ਨੂੰ ਫੈਵੀਕੋਲ ਨਾਲ ਚਿਪਕਾਉਣ ਦਾ ਖਿਆਲ ਆਇਆ । ਉਹ ਕਿਸੇ ਭਾਰੀ ਚੀਜ ਦੀ ਭਾਲ ਵਿੱਚ ਗੈਰਾਜ ‘ਚ ਗਈ ਤਾਂ ਕਿ ਫੈਵੀਕੋਲ ਲਾਉਣ ਮਗਰੋਂ ਉਸ ਉਪਰ ਕੋਈ ਭਾਰੀ ਚੀਜ ਦਾ ਭਾਰ ਪਾਇਆ ਜਾ ਸਕੇ। ਉਹਦੇ ਘਰ ਦੇ ਕੋਲ ਹੀ ਸਰਕਾਰੀ ਗੋਲਾ- ਬਾਰੂਦ ਦਾ ਡਿਪੂ ਸੀ। ਇਸ ਡਿਪੂ ਵਿੱਚ ਅੱਗ ਲੱਗਣ ਨਾਲ ਕੁਝ ਅਣਚੱਲਿਆ ਗੋਲਾ-ਬਾਰੂਦ ਦੂਰ ਤੱਕ ਖਿਲਰ ਗਿਆ ਸੀ । ਗੈਰਾਜ ਵੱਲ ਗਈ ਮਾਲਵਿਕਾ ਦੇ ਹੱਥ ਇੱਕ ਗਰਨੇਡ ਲੱਗਿਆ ਜਿਹੜਾ ਜਿੰਦਾ ਬੰਬ ਸੀ । ਜਦੋਂ ਉਹ ਗਰਨੇਡ ਲੈ ਕੇ ਘਰ ਵੱਲ ਤੁਰੀ ਤਾਂ ਉਹ ਇਹਦੇ ਹੱਥਾਂ ਵਿੱਚ ਹੀ ਫਟ ਗਿਆ । ਜਿਸ ਕਾਰਨ ਉਸਦੇ ਹੱਥਾਂ ਦੇ ਨਾਲ –ਨਾਲ ਲੱਤਾਂ ਦੀਆਂ ਕਈ ਹੱਡੀਆਂ ਟੁੱਟ ਗਈਆਂ ਅਤੇ ਨਾੜੀ –ਤੰਤਰ ਬੁਰੀ ਤਰ੍ਹਾਂ ਖਰਾਬ ਹੋ ਗਿਆ। ਇਲਾਜ ਲਈ ਉਹਨੂੰ ਚੇਨਈ ਦੇ ਹਸਪਤਾਲ ‘ਚ ਰਹਿਣਾ ਪਿਆ। ਮਾਲਵਿਕਾ ਦੀਆਂ ਕਈ ਅਪਰੇਸ਼ਨ ਹੋਏ । ਫਿਰ ਵੀ ਉਸਦੇ ਦੋਵੇ ਹੱਥ ਸ਼ਰੀਰ ਦਾ ਹਿੱਸਾ ਨਾ ਰਹਿ ਸਕੇ।ਇੱਕ ਵੇਲਾ ਸੀ ਉਹ ਤੁਰ ਵੀ ਨਹੀਂ ਸਕਦੀ ਸੀ । ਇਸ ਸਾਰੇ ਕੁਝ ਵਿੱਚੋਂ ਨਿਕਲ ਕੇ ਉਹ ਅੰਗਹੀਣ ਲੋਕਾਂ ‘ਚ ਨਿਕਲ ਕੇ ਸੁਪਰਵੂਮੈਨ ਬਣ ਕੇ ਸਾਹਮਣੇ ਆਈ ।
ਮਾਲਵਿਕਾ ਦੱਸਦੀ ਹੈ , ‘ਮੈ ਹੱਥ ਖੋਹ ਜਾਣ ਮਗਰੋਂ ਹਾਰ ਨਹੀਂ ਮੰਨੀ । ਚੇਨਈ ਦੇ ਇੱਕ ਸਕੂਲ ਤੋਂ ਪ੍ਰਾਈਵੇਟ ਪ੍ਰੀਖਿਆਰਥੀ ਦੇ ਤੌਰ ‘ਤੇ ਸੈਕੰਡਰੀ ਸਕੂਲ ਲਿਵਿੰਗ ਐਗਜਾਮ ਵਿੱਚ ਹਿੱਸਾ ਲਿਆ । ਜਿਸ ਵਿੱਚ ਉਸਨੂੰ ਇੱਕ ਸਹਿਯੋਗੀ ਮੁਹੱਈਆ ਕਰਵਾਇਆ ਗਿਆ। ਮਾਲਵਿਕਾ ਨੇ ਇੱਕ ਪ੍ਰੀਖਿਆ ਵਿੱਚੋਂ 500 ‘ਚੋਂ 483 ਅੰਕ ਹਾਸਲ ਕਰਕੇ ਸਟੇਟ ਟਾਪ ਕੀਤਾ । ਉਦੋਂ ਉਸਨੂੰ ਦੇਸ਼ ਦੇ ਰਾਸ਼ਟਰਪਤੀ ਅਬਦੁਲ ਕਲਾਮ ਵੱਲੋਂ ਮਿਲਣ ਦਾ ਸੱਦਾ ਮਿਲਿਆ। ਉਸਨੇ ਪੜ੍ਹਾਈ ਵੀ ਜਾਰੀ ਰੱਖੀ । ਸਮਾਜ ਵਿੱਚ ਪਿਛੜੇ ਲੋਕਾਂ ਦੀ ਲੜਾਈ ਲੜਨ ਲਈ ਉਸਨੇ 2012 ਵਿੱਚ ਮਦਰਾਸ ਸਕੂਲ ਆਫ ਸੋਸ਼ਲ ਵਰਕ ਵਿੱਚੋਂ ਐਮਫਿਲ ਕੀਤੀ ।
ਜਦੋਂ ਮਾਲਵਿਕਾ ਦੇ ਸਮਾਜਿਕ ਕਾਰਜਾਂ ਬਾਰੇ ਚਰਚਾ ਹੋਣ ਲੱਗੀ ਤਾਂ 2013 ਵਿੱਚ ਉਸਨੂੰ ‘TEDxYOUTH’ ਕਾਨਫਰੰਸ ਵਿੱਚ ਮੋਟੀਵੇਸ਼ਨਲ ਸਪੀਕਰ ਦੇ ਤੌਰ ‘ਤੇ ਬੋਲਣ ਲਈ ਸੱਦਿਆ ਗਿਆ । ਇੱਥੋ ਉਹ ਦਿਨ ਬਦਿਨ ਅੱਗੇ ਵੀ ਅੱਗੇ ਵੱਧਦੀ ਗਈ । ਉਸਨੂੰ ਨਿਊਯਾਰਕ , ਨਾਰਵੇ, ਇੰਡੋਨੇਸ਼ੀਆ , ਕੋਰੀਆ ਸਮੇਤ ਕਈ ਹੋਰ ਦੇਸ਼ਾਂ ਵਿੱਚ ਜਾ ਕੇ ਭਾਸ਼ਣ ਦੇਣ ਦੇ ਮੌਕੇ ਮਿਲੇ ।
ਅਕਤੂਬਰ 2017 ਵਿੱਚ ਦਿੱਲੀ ਵਿੱਚ ਹੋਈ ਵਰਲਡ ਇਕਨੋਮਿਕ ਫੋਰਮ ਸਮਿਟ ‘ਚ ਉਸਨੂੰ ਕੋ-ਚੇਅਰਪ੍ਰਸਨ ਦੇ ਤੌਰ ‘ਤੇ ਆਪਣੀ ਗੱਲ ਰੱਖਣ ਲਈ ਸੱਦਿਆ ਗਿਆ। ਉਹ ਬਣਾਵਟੀ ਹੱਥਾਂ ਨਾਲ ਕੰਮ ਕਰਦੀ ਹੈ। ਉਹ ਖੁਦ ਨੂੰ ਡਰੈਸ-ਅੱਪ ਕਰਨ ਤੋਂ ਲੈ ਕੇ ਰਸੋਈ ਦੇ ਸਾਰੇ ਕੰਮ ਖੁਦ ਕਰਦੀ ਹੈ। ਸਮਾਜ ਵਿੱਚ ਉਸਦੇ ਯੋਗਦਾਨ ਨੂੰ ਦੇਖਦੇ ਹੋਏ 2020 ਦੇ ‘ਨਾਰੀ ਸ਼ਕਤੀ’ ਪੁਰਸਕਾਰ ਉਸਨੰ ਮਿਲਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਸਨੂੰ ਕੱਲ੍ਹ ਸਨਮਾਨਿਤ ਕੀਤਾ ਹੈ।

Real Estate