ਯੈੱਸ ਬੈਂਕ ਦੇ ਫਾਊਂਡਰ ਰਾਣਾ ਕਪੂਰ ਨੂੰ ਈਡੀ ਦੀ ਹਿਰਾਸਤ ਦੀ ਭੇਜਿਆ

2041

ਮੁੰਬਈ – ਨਕਦੀ ਸੰਕਟ ਨਾਲ ਜੂਝਦੇ ਯੈੱਸ ਬੈਂਕ ਦੇ ਫਾਊਂਡਰ ਰਾਣਾ ਰਪੂਰ ਨੂੰ ਐਤਵਾਰ ਦੀ ਵਿਸ਼ੇਸ਼ ਅਦਾਲਤ ਨੇ 11 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੈਟ ( ਈਡੀ ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕਪੂਰ ਨੂੰ ਸ਼ਨੀਵਾਰ ਸਵੇਰੇ ਈਡੀ ਨੇ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਸੀ , ਜਾਂਚ ਵਿੱਚ ਸਹਿਯੋਗ ਨਾ ਕਰਨ ‘ਤੇ ਐਤਵਾਰ ਸਵੇਰੇ 3 ਵਜੇ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ । ਅਧਿਕਾਰੀ ਨੇ ਦੱਸਿਆ ਕਿ 2000 ਕਰੋੜ ਦਾ ਇਨਵੈਸਟਮੈਂਟ , 44 ਬੇਸ਼ਕੀਮਤੀ ਪੇਟਿੰਗਸ ਅਤੇ 12 ਸ਼ੈੱਲ ਕੰਪਨੀਆਂ ਈਡੀ ਦੇ ਜਾਂਚ ਦੇ ਦਾਇਰੇ ਵਿੱਚ ਹਨ । ਯੈੱਸ ਬੈੱਕ ਦੀ ਮੌਜੂਦਾ ਹਾਲਤ ਦੇਖਦੇ ਹੋਏ ਰਿਜਰਵ ਬੈਂਕ ਨੂੰ ਦੇਖਦੇ ਹੋਏ ਯੈੱਸ ਬੈਂਕ ਦੇ ਖਾਤਾਧਾਰਕਾਂ ਨੂੰ 50 ਹਜ਼ਾਰ ਰੁਪਏ ਤੱਕ ਹੀ ਕੱਢਵਾਉਣ ਦੀ ਇਜਾਜ਼ਤ ਕੀਤੀ ਹੈ। ਨਾਲ ਹੀ ਬੈਂਕ ਦੇ ਬੋਰਡ ਦਾ ਕੰਟਰੋਲ 30 ਦਿਨ ਲਈ ਆਪਣੇ ਹੱਥ ‘ਚ ਲੈ ਲਿਆ ਹੈ।
ਈਡੀ ਦੇ ਅਧਿਕਾਰੀਆਂ ਮੁਤਾਬਿਕ , ਜਾਂਚ ਦੇ ਦੌਰਾਨ ਕੁਝ ਦਸਤਾਵੇਜ ਮਿਲੇ ਹਨ , ਜਿਸ ਨਾਲ ਸਾਫ਼ ਹੁੰਦਾ ਕਿ ਕਪੂਰ ਪਰਿਵਾਰ ਦੇ ਕੋਲ ਲੰਦਨ ਵਿੱਚ ਵੀ ਕੁਝ ਸੰਪਤੀ ਹੈ। ਹੁਣ ਈਡੀ ਇਸ ਸੰਪਤੀ ਨੂੰ ਹਾਸਲ ਕਰਨ ਦੇ ਲਈ ਇਸਤੇਮਾਲ ਕੀਤੇ ਗਈ ਰਕਮ ਦਾ ਸੋਰਸ ਭਾਲ ਰਹੀ ਹੈ। ਈਡੀ ਨੇ ਕਪੂਰ ਦੇ ਖਿਲਾਫ਼ ਕਾਰਵਾਈ ਸੁੱਕਰਵਾਰ ਨੂੰ ਸੁਰੂ ਕੀਤੀ ਸੀ । ਇਸ ਦਿਨ ਦੇਰ ਰਾਤ ਤੱਕ ਘਰ ਛਾਪਾ ਮਾਰਿਆ ਸੀ ।
ਯੈੱਸ ਬੈਂਕ ਦੇ ਫਾਊਂਡਰ , ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਰਾਣਾ ਕਪੂਰ ਉਪਰ ਕਾਰੋਬਾਰੀ ਘਰਾਣਿਆਂ ਨੂੰ ਲੋਨ ਦੇਣ ਅਤੇ ਉਸਨੂੰ ਵਸੂਲ ਕਰਨ ਦੀ ਪ੍ਰਕਿਰਿਆ ਆਪਣੇ ਹਿਸਾਬ ਨਾਲ ਤਹਿ ਕਰਨ ਦਾ ਦੋਸ਼ ਹੈ। ਬੈਂਕ ਅਨਿਲ ਅੰਬਾਨੀ ਗਰੁੱਪ , ਆਈਐਲਐਂਡਐਫਐਸ, ਸੀਜੀ ਪਾਵਰ , ਐਸਸਾਰ ਪਾਵਰ , ਰੇਡੀਅਸ ਡਿਵੈਲਪਰਸ ਅਤੇ ਮੰਤਰੀ ਗਰੁੱਪ ਵਰਗੇ ਕਾਰੋਬਾਰੀ ਘਰਾਣਿਆਂ ਨੂੰ ਲੋਨ ਦੇਣ ‘ਚ ਮੋਹਰੀ ਰਿਹਾ ਹੈ। ਇਹਨਾਂ ਗਰੁੱਪਾਂ ਦੇ ਡਿਲਾਫਟਰ ਸਾਬਿਤ ਹੋਣ ਨਾਲ ਬੈਂਕ ਨੂੰ ਵੱਡਾ ਝਟਕਾ ਲੱਗਿਆ ਸੀ । 2017 ਵਿੱਚ ਬੈਂਕ ਨੇ 6355 ਕਰੋੜ ਰੁਪਏ ਦੀ ਰਕਮ ਨੂੰ ਬੈਡ ਲੋਨ ਵਿੱਚ ਪਾ ਦਿੱਤਾ ਸੀ । ਜਿਸ ਮਗਰੋਂ ਆਰਬੀਆਈ ਨੇ ਲਗਾਮ ਕੱਸਣੀ ਸੁਰੂ ਕੀਤੀ ਸੀ ।

Real Estate