ਮੁੰਬਈ ਹਮਲੇ ਦੇ ਦੋਸ਼ੀ ਕਸਾਬ ਨੂੰ ਜਿੰਦਾ ਫੜਨ ਵਾਲੇ 14 ਪੁਲੀਸ ਕਰਮੀਆਂ ਨੂੰ 12 ਸਾਲ ਬਾਅਦ ਤੋਹਫਾ , ਸਾਰਿਆਂ ਨੂੰ ਤਰੱਕੀ

1993

ਮੁੰਬਈ – 26/ 11 ਮੁੰਬਈ ਅਤਿਵਾਦੀ ਹਮਲੇ ਦੇ ਦੌਰਾਨ ਅਤਿਵਾਦੀ ਅਜਮਲ ਕਸਾਬ ਨੂੰ ਜਿੰਦਾ ਫੜਨ ਦੇ ਵਾਲੇ 14 ਪੁਲੀਸ ਕਰਮੀਆਂ ਨੂੰ ਰਾਜ ਸਰਕਾਰ ਨੇ ਇੱਕ ਰੈਂਕ ਤਰੱਕੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਇਹ ਐਲਾਨ ਕੀਤਾ। 2008 ਵਿੱਚ ਇਹ ਹਮਲਾ ਹੋਇਆ ਸੀ । 12 ਸਾਲ ਬਾਅਦ ਸਰਕਾਰ ਨੇ ਕਸਾਬ ਨੂੰ ਜਿੰਦਾ ਫੜਨ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਲਈ ਇਹ ਤਰੱਕੀ ਦਿੱਤੀ ਹੈ।
ਗ੍ਰਹਿ ਮੰਤਰੀ ਨੇ ਕਿਹਾ , ‘ 26/ 11 ਹਮਲੇ ਦੇ ਦੌਰਾਨ ਸ਼ਹੀਦ ਤੁਕਾਰਾਮ ਔਮਬਲੇ ਸਮੇਤ 14 ਪੁਲੀਸ ਮੁਲਾਜਮਾਂ ਨੇ ਮਿਲ ਕੇ ਕਸਾਬ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ।
ਪਾਕਿਸਤਾਨ ਵਿੱਚੋਂ 10 ਅਤਿਵਾਦੀਆਂ ਨੇ ਸਮੁੰਦਰੀ ਰਸਤੇ ਆ ਕੇ ਮੁੰਬਈ ‘ਚ ਹਮਲਾ ਕੀਤਾ ਸੀ । ਜਿੱਥੇ ਦਿਨ –ਦਿਹਾੜੇ ਫਾਇਰਿੰਗ ਕੀਤੀ ਗਈ ਅਤੇ 166 ਲੋਕਾਂ ਦੀ ਮੌਤ ਹੋਈ ਸੀ ।
ਅਤਿਵਾਦੀਆਂ ਨਾਲ ਲੜਦੇ 18 ਪੁਲੀਸ ਕਰਮੀ ਵੀ ਸ਼ਹੀਦ ਹੋ ਗਏ ਸਨ। ਜਦਕਿ 9 ਅਤਿਵਾਦੀ ਮਾਰੇ ਗਏ ਸਨ । ਅਜਮਲ ਕਸਾਬ ਜਿੰਦਾ ਫੜਨ ਵਿੱਚ ਸਫ਼ਲਤਾ ਹਾਸਿਲ ਕੀਤੀ ਸੀ । ਕਸਾਬ ਨੂੰ ਚਾਰ ਸਾਲ ਬਾਅਦ 21 ਨਵੰਬਰ 2012 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ।

Real Estate