ਨਿਰਭੈਆ ਦੇ ਬਲਾਕਤਾਰੀਆਂ ਦਾ ਚੌਥਾ ਡੈੱਬ ਵਾਰੰਟ ਜਾਰੀ

2120

ਨਵੀਂ ਦਿੱਲੀ : ਨਿਰਭੈਆ ਕਾਂਡ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਹੁਣ ਨਵਾਂ ਡੈੱਥ ਵਾਰੰਟ ਜਾਰੀ ਹੋਇਆ। ਦਿੱਲੀ ਅਦਾਲਤ ਨੇ ਚਾਰਾਂ ਨੂੰ 20 ਮਾਰਚ ਨੂੰ ਸਵੇਰੇ 5:30 ਫਾਂਸੀ ਦੇਣ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਕਾਨੂੰਨੀ ਦਾਅ-ਪੇਚ ਦੇ ਚੱਲਦੇ 2 ਮਹੀਨਿਆਂ ਤੋਂ ਫਾਂਸੀ ਤੋਂ ਬਚਦੇ ਚਾਰਾਂ ਦੋਸ਼ੀਆਂ ਕੋਲੋਂ ਹੁਣ ਸਾਰੇ ਕਾਨੂੰਨੀ ਵਿਕਲਪ ਖਤਮ ਹੋ ਚੁੱਕੇ ਹਨ।
ਕੱਲ੍ਹ ਇੱਕ ਦੋਸ਼ੀ ਪਵਨ ਕੁਮਾਰ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਨੇ ਖਾਰਿਜ ਕਰ ਦਿੱਤੀ ਸੀ । ਇਸ ਮਗਰੋਂ ਦਿੱਲੀ ਸਰਕਾਰ ਨਵਾਂ ਡੈੱਥ ਵਾਰੰਟ ਜਾਰੀ ਕਰਵਾਉਣ ਲਈ ਪਟਿਆਲਾ ਹਾਊਸ ਕੋਰਟ ਪਹੁੰਚੀ ਸੀ ।
ਅਦਾਲਤ ਦੇ ਫੈਸਲੇ ਮਗਰੋਂ ਨਿਰਭੈਆ ਦੀ ਮਾਂ ਨੇ ਕਿਹਾ ਨ , ‘ ਮੈਨੂੰ ਉਮੀਦ ਹੈ ਕਿ ਆਖਰੀ ਤਾਰੀਖ ਹੋਵੇਗੀ ਅਤੇ ਦੋਸ਼ੀਆਂ ਨੂੰ 20 ਮਾਰਚ ਨੂੰ ਫਾਂਸੀ ਲਗਾ ਦਿੱਤਾ ਜਾਵੇਗਾ।

Real Estate