‘ਆਪ’ ਦਾ ਸਾਬਕਾ ਆਗੂ ਤਾਹਿਰ ਹੁਸੈਨ ਅਦਾਲਤ ਦੇ ਬਾਹਰ ਗ੍ਰਿਫ਼ਤਾਰ

2222

ਨਵੀਂ ਦਿੱਲੀ – ਦੰਗਾ ਭੜਕਾਉਣ ਦੇ ਮੁਲਜਿ਼ਮ ‘ਆਪ’ ਦੇ ਕੌਂਸਲਰ ਤਾਹਿਰ ਹੁਸੈਨ ਨੇ ਅੱਜ ਰੋਜ਼ ਐਵੇਨਿਊ ਕੋਰਟ ਵਿੱਚ ਆਤਮ ਸਮਰਪਣ ਕਰਨ ਦੀ ਕੋਸਿ਼ਸ਼ ਕੀਤੀ । ਪਰ, ਅਦਾਲਤ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਮਾਮਲਾ ਸਾਡੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ ਹੈ। ਇਸ ਮਗਰੋਂ ਪੁਲੀਸ ਨੇ ਉਸਨੂੰ ਅਦਾਲਤ ਦੀ ਪਾਰਕਿੰਗ ਵਿੱਚੋਂ ਗ੍ਰਿਫ਼ਤਾਰ ਕਰ ਲਿਆ । ਤਾਹਿਰ ਨੇ ਕੜਕੜਡੂਮਾ ਅਦਾਲਤ ਨੇ ਪੇਚਗੀ ਜ਼ਮਾਨਤ ਲੈਣ ਲਈ ਅਰਜ਼ੀ ਦਾਇਰ ਕੀਤੀ ਸੀ , ਜਿਸਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਸੀ ।
ਦੰਗਿਆਂ ‘ਚ ਸ਼ਮੂਲੀਅਤ ਦਾ ਦੋਸ਼ ਲੱਗਣ ਮਗਰੋਂ ‘ਆਪ’ ਨੇ ਤਾਹਿਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।

Real Estate