ਪਹਿਲਾਂ ਸੁਖਬੀਰ ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਦੀਆ ਲਾਸ਼ਾਂ ਚੁਕਵਾਉਣ ਲਈ ਦਿਤੇ ਕਰੋੜਾ ਰੁਪਏ ਬਾਰੇ ਸਥਿਤੀ ਸਪਸ਼ਟ ਕਰੇ : ਕਾਂਗੜ

1668

ਚੰਡੀਗੜ੍ਹ,4 ਮਾਰਚ : ਬਰਗਾੜੀ ਕਾਂਡ ਦੇ ਮੁੱਖ ਗਵਾਹ ਰਹੇ ਸਵਰਗਵਾਸੀ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਵਲੋਂ ਅੱਜ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਉਤੇ ਲਗਾੲੇ ਗੲੇ ਦੋਸ਼ ਕਿ ਸੁਖਬੀਰ ਬਾਦਲ ਨੇ ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਦੀਆ ਲਾਸ਼ਾਂ ਚੁਕਵਾਉਣ ਲਈ ਕੁਝ ਬੰਦਿਆਂ ਨੂੰ ਕਰੋੜਾ ਰੁਪਏ ਦਿੱਤੇ ਗਏ ਸਨ ਬਾਰੇ ਬੋਲਦਿਆਂ ਪੰਜਾਬ ਦੇ ਮਾਲ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਨੂੰ ਸਥਿਤੀ ਕਰਨ ਕੀ ਉਨ੍ਹਾਂ ਨੇ ਇਹ ਕਰੋੜਾ ਰੁਪਏ ਦੀ ਰਾਸ਼ੀ ਲਾਸ਼ ਚੁਕਵਾਉਣ ਲਈ ਕਿੳੁ ਦਿੱਤੀ ਸੀ।
ਸ੍ਰੀ ਕਾਂਗੜ ਨੇ ਅੱਜ ਇਥੇ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਸੁਰਜੀਤ ਸਿੰਘ ਦੀ ਮੌਤ ਜਾ ਬਿਜਲੀ ਚੋਰੀ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਜਸਵੀਰ ਕੌਰ ਕਿਸੇ ਨੂੰ ਰਾਜਨੀਤਕ ਲਾਭ ਦੇਣ ਲਈ ਝੂਠੇ ਦੋਸ਼ ਲਗਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ ਦਾ ਫਰਜ਼ ਬਣਦਾ ਸੀ ਕਿ ਉਹ ਜਸਵੀਰ ਕੌਰ ਦੇ ਕਰੋੜਾ ਰੁਪਏ ਦੇਣ ਦੇ ਦੋਸ਼ਾਂ ਦਾ ਜਵਾਬ ਮੌਕੇ ਤੇ ਹੀ ਦਿੰਦੇ ਕਿਉਂਕਿ ਇਹ ਦੋਸ਼ ਬਹੁਤ ਗੰਭੀਰ ਹਨ ਪਰ ਮਜੀਠੀਆ ਨੇ ਇਸ ਸਬੰਧੀ ਇਕ ਵੀ ਸ਼ਬਦ ਨਹੀਂ ਬੋਲਿਆ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਸਵੀਰ ਕੌਰ ਦੇ ਸੁਖਬੀਰ ਸਿੰਘ ੳੁਤੇ ਲਗਾਏ ਗੲੇ ਦੋਸ਼ ਸੱਚੇ ਹਨ।

Real Estate