ਗਰਾਊਂਡ ਰਿਪਰੋਟ : ਗੱਲ ਉਹਨਾ ਗਲੀਆਂ ਦੀ , ਜਿੱਥੇ ਨਫ਼ਰਤ ਦੀ ਅੱਖ ਹਿੰਦੂ-ਮੁਸਲਿਮ ਭਾਈਚਾਰੇ ਨੂੰ ਛੂ ਵੀ ਨਾ ਸਕੀ

2735

ਨਵੀਂ ਦਿੱਲੀ – ਰਾਹੁਲ ਕੋਟਿਆਲ
ਉਤਰ –ਪੂਰਬੀ ਦਿੱਲੀ ਦੇ ਕਈ ਇਲਾਕੇ ਜਦੋਂ ਦੰਗਿਆਂ ਦੀ ਅੱਗ ਵਿੱਚ ਝੁਲਸ ਰਹੇ ਸੀ ਤਾਂ ਕੁਝ ਮੁਹੱਲੇ ਅਜਿਹੇ ਵੀ ਸੀ , ਜਿੱਥੇ ਇਨਸਾਨੀਅਤ ਅਤੇ ਆਪਸੀ ਭਾਈਚਾਰੇ ਨੂੰ ਇਸ ਅੱਗ ਤੋਂ ਬਚਾਈ ਰੱਖਿਆ । ਅਜਿਹਾ ਹੀ ਇੱਕ ਮੁਹੱਲਾ ਚੰਦੂ ਨਗਰ ਹੈ, ਜਿੱਥੇ ਲੋਕਾਂ ਨੇ ਆਪਣੇ ਗੁਆਂਢੀਆਂ ਨਾਲ ਦਹਾਕਿਆਂ ਪੁਰਾਣੇ ਰਿਸ਼ਤਿਆਂ ਉਪਰ ਨਫ਼ਰਤ ਦੀ ਅੱਗ ਨੂੰ ਹਾਵੀ ਨਹਂੀ ਹੋਣ ਦਿੱਤਾ। ਇੱਥੇ ਕਰੀਬ 40 ਮੁਸਲਿਮ ਪਰਿਵਾਰਾਂ ਦੇ ਵਿੱਚ ਸਿਰਫ਼ ਤਿੰਨ ਹਿੰਦੂ ਪਰਿਵਾਰ ਰਹਿੰਦੇ ਹਨ। ਰਾਜਬੀਰ ਸਿੰਘ ਦਾ ਪਰਿਵਾਰ ਵੀ ਇਹਨਾਂ ਵਿੱਚੋਂ ਇੱਕ ਹੈ , ਜੋ 1981 ਤੋਂ ਇੱਥੇ ਰਹਿੰਦਾ ਹੈ । ਮੂਲ ਰੂਪ ਤੋਂ ਬੁਲੰਦਸ਼ਹਿਰ ਦੇ ਰਹਿਣ ਵਾਲੇ ਰਾਜਬੀਰ ਦੱਸਦੇ ਹਨ , ‘ ਇਸ ਮੁਹੱਲੇ ਵਿੱਚ ਅਸੀਂ ਸਿਰਫ਼ ਹਿੰਦੂ ਪਰਿਵਾਰ ਹਾਂ, ਪਰ ਸਾਨੂੰ ਕਦੇ ਵੀ ਇੱਥੇ ਅਸੁਰੱਖਿਆ ਮਹਿਸੂਸ ਨਹੀਂ ਹੋਈ । 90 ਦੇ ਦਹਾਕੇ ‘ਚ ਜਦੋ ਦੰਗੇ ਭੜਕੇ ਸਨ , ਉਦੋਂ ਸਾਡੇ ਗੁਆਢੀਆਂ ਨੇ ਸਾਨੂੰ ਆਂਚ ਨਹੀਂ ਆਉਣ ਦਿੱਤੀ ਸੀ । ਇਸ ਵਾਰ ਵੀ ਅਜਿਹਾ ਹੀ ਹੋਇਆ । ਜਦੋਂ ਦੰਗੇ ਭੜਕੇ ਤਾਂ ਨਾਲ ਦੇ ਘਰ ਵਾਲੇ ਜਮਾਲੂਦੀਨ ਅਤੇ ਮੁਰਸਿ਼ਦ ਭਾਈ ਸਾਡੇ ਘਰ ਆਏ। ਉਹਨਾਂ ਸਾਨੂੰ ਭਰੋਸਾ ਦਿਵਾਇਆ ਕਿ ਰਾਜਬੀਰ ਭਾਈ, ਤੁਹਾਨੂੰ ਘਬਰਾਉਣ ਦੀ ਕੋਈ ਜਰੂਰਤ ਨਹੀਂ ਹੈ। ਇੱਥੇ ਕੋਈ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ।’
ਚੰਦੂਨਗਰ ਦਾ ਇਹ ਉਹੀ ਇਲਾਕਾ ਹੈ ਜਿੱਥੇ ਖਜੂਰੀ ਬਾਗ ਤੋਂ ਪਲਾਇਨ ਕਰਕੇ ਆਏ ਮੁਸਲਿਮ ਪਰਿਵਾਰ ਵੀ ਸ਼ਰਨ ਲੈ ਕੇ ਰਹਿੰਦੇ ਹਨ। ਇਹਨਾਂ ਸਾਰੇ ਪਰਿਵਾਰਾਂ ਦੇ ਘਰ ਜਦੋਂ ਦੰਗਈਆਂ ਨੇ ਜਲਾ ਦਿੱਤੇ ਤਾਂ ਇਹ ਆਪਣੀ ਜਾਨ ਬਚਾ ਕੇ ਕਿਸੇ ਤਰ੍ਹਾਂ ਇੱਥੇ ਪਹੁੰਚੇ । ਇਹਨਾਂ ਵਿੱਚ ਕੁਝ ਪਰਿਵਾਰ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਰਹਿ ਰਹੇ ਸਨ ਤਾਂ ਕੁਝ ਮਸਜਿਦ ਵਿੱਚ ਪਨਾਹ ਲਈ ਹੋਈ ਹੈ।
ਰਾਜਬੀਰ ਸਿੰਘ ਕਹਿੰਦੇ ਹੈ , ‘ ਜਦੋਂ ਦੰਗਿਆਂ ਦੀ ਸੁਰੂਆਤ ਹੋਈ ਤਾਂ ਮੈਨੂੰ ਵੀ ਘਬਰਾਹਟ ਨਹੀਂ ਹੋਈ । ਮੈਨੂੰ ਆਪਣੇ ਗੁਆਢੀਆਂ ‘ਤੇ ਯਕੀਨ ‘ਤੇ ਹੈ। ਜਦੋਂ ਆਸਪਾਸ ਦੇ ਕਈ ਮੁਸਲਿਮ ਪਰਿਵਾਰ ਇੱਥੇ ਸ਼ਰਨ ਲੈਣ ਆਉਣ ਲੱਗੇ ਤਾਂ ਮੈਨੂੰ ਥੋੜੀ ਘਬਰਾਹਟ ਮਹਿਸੂਸ ਹੋਈ । ਇਹ ਲੋਕ ਸੀ , ਜਿੰਨਾਂ ਦੇ ਘਰ ਹਿੰਦੂਆਂ ਦੇ ਜਲਾਏ ਸੀ । ਇਹਨਾਂ ਵਿੱਚ ਸੁਭਾਵਿਕ ਹੀ ਬੇਹੱਦ ਗੁੱਸਾ ਰਿਹਾ ਹੋਵੇਗਾ। ਜਦੋਂ ਵਿਚਾਰ ਆਇਆ ਕਿ ਸ਼ਾਇਦ ਮੈਨੂੰ ਪਰਿਵਾਰ ਨੂੰ ਲੈ ਕੇ ਨਿਕਲ ਜਾਣਾ ਚਾਹੀਦਾ । ਮੈਨੂੰ ਆਪਣੇ ਗੁਆਂਢੀ ਇਸਫਾਕ ਭਾਈ ਨਾਲ ਇਸ ਬਾਰੇ ਗੱਲ ਕੀਤੀ , ਪਰ ਉਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ। ਉਹ ਬਾਕੀ ਲੋਕਾਂ ਨੂੰ ਲੈ ਕੇ ਸਾਡੇ ਘਰ ਆਏ ਅਤੇ ਉਹਨਾ ਕਿਹਾ ਕਿ ਜੇ ਦੰਗਈ ਬਾਹਰ ਤੋਂ ਇਸ ਮੁਹੱਲੇ ਵਿੱਚ ਆਏ ਤਾਂ ਤੁਹਾਡੇ ‘ਤੇ ਹਮਲਾ ਹੋਣ ਤੋਂ ਪਹਿਲਾਂ ਸਾਡੀ ਜਾਨ ਜਾਵੇਗੀ ।’
ਮੁਹੰਮਦ ਇਸਫ਼ਾਕ ਦੱਸਦੇ ਹਨ , ‘ ਅਸੀਂ ਲੋਕ ਪਿਛਲੇ 40 ਸਾਲ ਕੱਠੇ ਰਹਿੰਦੇ ਹਾਂ । ਸਾਡੇ ਵਿੱਚ ਹਿੰਦੂ- ਮੁਸਲਿਮ ਦਾ ਕੋਈ ਫਰਕ ਨਹੀਂ । ਸਾਡੇ ਘਰ ਵਿੱਚ ਬਣੀਆਂ ਹੋਈਆਂ ਈਦ ਦੀਆਂ ਸੇਵੀਆਂ ਰਾਜਬੀਰ ਭਾਈ ਦੇ ਘਰ ਜਾਂਦੀਆਂ ਹਨ ਅਤੇ ਉਹਨਾ ਦੀ ਹੋਲੀ ਦਾ ਗੁਜੀਆ ਸਾਡੇ ਘਰ ਆਉਂਦੀ ਹੈ। ਕਦੇ ਅਚਾਨਕ ਤਬੀਅਤ ਬਿਗੜ ਜਾਵੇ ਜਾਂ ਕੋਈ ਮੁਸ਼ਕਿਲ ਪੈ ਜਾਵੇ ਤਾਂ ਸਭ ਤੋਂ ਪਹਿਲਾਂ ਰਾਜਬੀਰ ਭਾਈ ਹੀ ਸਾਡੇ ਅਤੇ ਅਸੀਂ ਉਸਦੇ ਕੰਮ ਆਉਂਦੇ ਹਾਂ। ਦਹਾਕਿਆਂ ਪੁਰਾਣੇ ਰਿਸ਼ਤੇ ਨੂੰ ਅਸੀਂ ਇਸ ਨਫ਼ਰਤ ਦੀ ਅੱਗ ‘ਚ ਕਿਵੇਂ ਝੋਕ ਸਕਦੇ ਹਾਂ । ’

Real Estate