ਦਿੱਲੀ ਦੰਗਿਆਂ ਤੋਂ ਪ੍ਰੇਸ਼ਾਨ ਨੇ ਬੰਗਾਲੀ ਅਭਿਨੇਤਰੀ ਨੇ ਭਾਜਪਾ ਤੋਂ ਅਸਤੀਫਾ ਦਿੱਤਾ

1702

ਦਿੱਲੀ ਵਿੱਚ ਹੋਈ ਹਿੰਸਾ ਤੋਂ ਨਾਰਾਜ਼ ਬੰਗਲਾ ਫਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਸੁਭਦਰਾ ਮੁਖਰਜੀ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਉਸਨੇ ਆਪਣਾ ਅਸਤੀਫਾ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੂੰ ਸੌਂਪ ਦਿੱਤਾ ਹੈ।
ਮੁਖਰਜੀ , ਸਾਲ 2013 ਵਿੱਚ ਭਾਜਪਾ ‘ਚ ਸ਼ਾਮਿਲ ਹੋਈ ਸੀ।
ਮੀਡੀਆ ਨਾਲ ਗੱਲ ਕਰਦੇ ਹੋਏ ਸੁਭਦਰਾ ਨੇ ਕਿਹਾ , ‘ ਮੈਂ ਬਹੁਤ ਹੀ ਉਮੀਦਾਂ ਨਾਲ ਭਾਜਪਾ ਨਾਲ ਜੁੜੀ ਸੀ ਪਰ ਦਿੱਲੀ ਵਿੱਚ ਹੋਈ ਹਿੰਸਾ , ਮਾਹੌਲ ਵਿੱਚ ਹਿੰਸਾ ਅਤੇ ਘ੍ਰਿਣਾ ਦੇਖ ਕੇ ਮੈਂ ਬਹੁਤ ਨਿਰਾਸ਼ ਹਾਂ ।’
ਉਸਨੇ ਕਿਹਾ , ‘ ਧਰਮ ਦੇ ਨਾਂਮ ਉਪਰ ਲੋਕ ਇੱਕ –ਦੂਜੇ ਦਾ ਗਲਾ ਕਿਉਂ ਕੱਟ ਰਹੇ ਹਨ ? ਮੈਂ 40 ਤੋਂ ਵੱਧ ਲੋਕਾਂ ਦੀ ਮੌਤ ਮਗਰੋਂ ਬਹੁਤ ਵਿਆਕਲ ਹਾਂ , ਮੈਂ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਖੁਦ ਨਾਲ ਨਹੀਂ ਜੋੜਨਾ ਚਾਹੀਦੀ , ਜਿੱਥੇ ਲੋਕਾਂ ਨੂੰ ਉਹਨਾ ਦੇ ਧਰਮ ਦੇ ਆਧਾਰਿਤ ਪਛਣਾਇਆ ਜਾਵੇ ਨਾ ਕਿ ਮਾਨਵਤਾ ਦੇ ਆਧਾਰ ਉਪਰ ।’
ਮੁਖਰਜੀ ਨੇ ਕਿਹਾ , ‘ਦਿੱਲੀ ਵਿੱਚ ਕੀ ਹੋ ਰਿਹਾ ਹੈ, ਕਈ ਲੋਕ ਮਾਰ ਦਿੱਤੇ ਗਏ ਅਤੇ ਕਈ ਘਰਾਂ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ, ਦੰਗਿਆਂ ਨੇ ਲੋਕਾਂ ਨੂੰ ਵੰਡ ਦਿੱਤਾ ਹੈ, ਪਾਰਟੀ ਨੇ ਨੇਤਾ ਅਨੁਰਾਜ ਠਾਕੁਰ ਅਤੇ ਕਪਿਲ ਮਿਸ਼ਰਾ ਦੇ ਦੋਸ਼ਪੂਰਨ ਭਾਸ਼ਣ ਦੇ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ , ਕੀ ਹੋ ਰਿਹਾ ਹੈ , ਦੰਗਿਆਂ ਦੇ ਦ੍ਰਿਸ਼ ਨੇ ਮੈਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ , ਮੈਂ ਅਜਿਹੀ ਪਾਰਟੀ ਤੋਂ ਦੂਰੀ ਹੀ ਚੰਗੀ ਜਿੱਥੇ ਕਪਿਲ ਮਿਸ਼ਰਾ ਅਤੇ ਅਨੁਰਾਗ ਠਾਕਰ ਵਰਗੇ ਲੋਕ ਹੋਣ ।

Real Estate