ਡੀਸੀ ਨੇ ਗੈਂਗਸਟਰਾਂ ਅਤੇ ਅਤਿਵਾਦੀਆਂ ਨੂੰ ਦਿੱਤੇ ਹਥਿਆਰਾਂ ਦੇ ਲਾਇਸੈਂਸ !

3018

ਡੀਸੀ ਨੇ ਗੈਂਗਸਟਰਾਂ ਅਤੇ ਅਤਿਵਾਦੀਆਂ ਨੂੰ ਦਿੱਤੇ ਹਥਿਆਰਾਂ ਦੇ ਲਾਇਸੈਂਸ !ਫਰਜ਼ੀ ਦਸਤਾਵੇਜ ਅਤੇ ਬਿਨਾ ਵੈਰੀਫਿਕੇਸ਼ਨ ਕੀਤੇ ਹਜ਼ਾਰਾਂ ਅਸਲਾ ਲਾਇਸੈਂਸ ਜਾਰੀ ਦੇ ਦੋਸ਼ ਵਿੱਚ ਸੀਬੀਆਈ ਨੇ ਕਸ਼ਮੀਰ ਕਾਡਰ ਦੇ 2010 ਬੈਚ ਦੇ ਆਈਏਐਸ ਰਾਜੀਵ ਰੰਜਨ ਨੂੰ ਅੱਜ ਚੰਡੀਗੜ੍ਹ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਉਹ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਦੇ ਡੀਸੀ ਰਹਿ ਚੁੱਕੇ ਹਨ। ਦੂਜੇ ਪਾਸੇ ਬੀਤੀ ਰਾਤ ,2013 ਤੋਂ 2015 ਤੱਕ ਕੁਪਵਾੜਾ ਦੇ ਡੀਐਮ ਰਹੇ ਇਤਰਿਤ ਹੁਸੈਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਸੀਬੀਆਈ ਦੀ ਸਪੈਸ਼ਲ ਕਰਾਈਮ ਬਰਾਂਚ ਨੇ ਦੋਵਾਂ ਦੇ ਖਿਲਾਫ਼ ਭ੍ਰਿਸ਼ਟਾਚਾਰ ਅਤੇ ਆਰਮਜ ਐਕਟ ਦੇ ਤਹਿਤ ਕੇਸ ਕੀਤਾ ਹੈ।
ਸੀਬੀਆਈ ਦੇ ਮੁਤਾਬਿਕ 2016 ਅਤੇ 2017 ਤੱਕ ਕੁੱਪਵਾੜਾ ‘ਚ ਤਾਇਨਾਤੀ ਦੌਰਾਨ ਰਾਜੀਵ ਰੰਜਨ ਨੇ ਕਰੀਬ 30,000 ਆਰਮਜ ਲਾਇਸੈਂਸ ਜਾਰੀ ਕੀਤੇ । ਉਹਨਾਂ ਨੇ ਪ੍ਰਤੀ ਲਾਇਸੈਂਸ 8-10 ਲੱਖ ਰੁਪਏ ਲਏ । ਇਹ ਲਾਇਸੈਂਸ ਕਸ਼ਮੀਰ ‘ਚ ਹੀ ਨਹੀਂ ਬਲਕਿ ਚੰਡੀਗੜ੍ਹ , ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਸਮੇਤ ਹੋਰਾਂ ਰਾਜਾਂ ਦੇ ਼ਲੋਕਾਂ ਨੂੰ ਫਰਜ਼ੀ ਦਸਤਾਵੇਜਾਂ ਨਾਲ ਕਸ਼ਮੀਰੀ ਦੱਸ ਕੇ ਲਾਇਸੈਂਸ ਜਾਰੀ ਕੀਤੇ ਗਏ।
ਹੁਣ ਸੀਬੀਆਈ ਪਤਾ ਲਗਾ ਰਹੀ ਹੈ ਕਿ ਲਾਇਸੈਂਸ ਕਿਹੜੇ ਲੋਕਾਂ ਨੂੰ ਦਿੱਤੇ ਗਏ ਹਨ। ਸ਼ੱਕ ਹੈ ਕਿ ਜਿ਼ਆਦਾਤਾਰ ਲਾਇਸੈਂਸ ਅਤਿਵਾਦੀਆਂ ਅਤੇ ਗੈਂਗਸਟਰਾਂ ਨੇ ਬਣਵਾਏ ਹਨ ਤਾਂਕਿ ਬਿਨਾ ਰੋਕ ਟੋਕ ਕਿਤੇ ਵੀ ਜਾ ਸਕਣ ।
ਰਾਜੀਵ ਰੰਜਨ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਸੀਬੀਆਈ ਨੇ ਜੰਮੂ-ਕਸ਼ਮੀਰ ਤੋਂ ਇਜਾ਼ਜ਼ਤ ਲਈ ਸੀ, ਕਿਉਂਕਿ ਉਹ ਕਸ਼ਮੀਰ ਦੇ ਹਨ। ਉਹ ਇਹਨਾਂ ਦਿਨਾਂ ‘ਚ ਜੰਮੂ ਰੇਲ ਕਾਰਪੋਰੇਸ਼ਨ ‘ਚ ਤਾਇਨਾਤ ਹਨ। ਹੁਣ ਸੀਬੀਆਈ ਉਹਨਾਂ ਨੂੰ ਜੇਐਂਡ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰੇਗੀ।

Real Estate