ਗੀਤਾ ਦੀ ਡਿਵਾਇਸ 15 ਮਿੰਟ ‘ਚ ਬਰੈਸਟ ਕੈਂਸਰ ਦਾ ਪਤਾ ਲੈਂਦੀ ਹੈ

2898

ਬੈਂਗਲਰੂ-( ਸਿ਼ਵਾਨੀ ਚਤੁਰਵੇਦੀ ) ਗੀਤਾ ਮੰਜੂਨਾਥ ਦੇ ਹੈਲਥ ਸਟਾਰਟਅਪ ‘ਨਿਰਾਮਈ’ ਅਜਿਹੀ ਏਆਈ ਬੇਸਡ ਥਰਮਲ ਸੈਂਸਰ ਡਿਵਾਈਸ ਬਣਾਈ ਹੈ, ਜੋ ਬ੍ਰੈਸਟ ਕੈਂਸਰ ਦੀ ਪਛਾਣ ਸੁਰੂਆਤੀ ਸਟੇਜ ‘ਤੇ ਹੀ ਕਰ ਲੈਂਦੀ ਹੈ। ਭਾਵ ਉਦੋਂ , ਜਦੋਂ ਇਸ ਬਿਮਾਰੀ ਦੇ ਲੱਛਣ ਮਹਿਸੂਸ ਵੀ ਨਹੀਂ ਹੁੰਦੇ। ਗੀਤਾ ਦੱਸਦੀ ਹੈ ਕਿ ਹਾਲੇ ਦੇਸ਼ ਵਿੱਚ ਮੈਮੋਗ੍ਰਾਫੀ ਨਾਲ ਬ੍ਰੈਸਟ ਕੈਂਸਰ ਦਾ ਪਤਾ ਲਗਾਇਆ ਜਾਂਦਾ ਹੈ । 45 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ‘ਤੇ ਇਹ ਤਰੀਕਾ ਸਫ਼ਲ ਨਹੀਂ । ਪਰ ਥਰਮਲ ਸੈਂਸਰ ਡਿਵਾਈਸ ਛਾਤੀ ਦੇ ਘੱਟਦੇ – ਵੱਧਦੇ ਤਾਪਮਾਨ ‘ਤੇ ਨਜ਼ਰ ਰੱਖਦੀ ਹੈ, ਤਸਵੀਰਾਂ ਲੈਂਦੀ ਹੈ। ਉਸਦਾ ਵਿਸ਼ਲੇਸ਼ਣ ਕਰਕੇ ਅਸਮਾਨਤਾ ਦੀ ਪਹਿਚਾਣ ਕਰਦੀ ਹੈ। ਇਸ ਲਈ ਸਿਰਫ਼ 10-15 ਮਿੰਟ ਲੱਗਦੇ ਹਨ। ਇਸ ਡਿਵਾਇਸ ਵਿੱਚ 5 ਐਮ ਐਮ ਦੇ ਛੋਟੇ ਟਿਊਮਰ ਦੀ ਪਛਾਣ ਵੀ ਆਸਾਨੀ ਨਾਲ ਹੋ ਜਾਂਦੀ ਹੈ।
ਇਸ ਨਾਲ ਜਾਂਚ ਦੇ ਰਿਜਲਟ ਚੰਗੇ ਮਿਲੇ ਤਾਂ ਇਸ ਜਾਂਚ ਟੀਮ ਦੇ ਨਾਲ ‘ਨਿਰਾਮਈ’ ਦੀ ਨੀਂਹ ਰੱਖੀ । ਡਿਵਾਈਸ ਨਾਲ ਹੁਣ ਤੱਕ 25 ਹਜ਼ਾਰ ਤੋਂ ਜਿ਼ਆਦਾ ਔਰਤਾ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ।
ਬੈਂਗਲਰੂ, ਮੈਸੂਰ, ਹੈਦਰਾਬਾਦ, ਚੇਨਈ , ਮੁੰਬਈ , ਦਿੱਲੀ ਵਰਗੇ 12 ਸ਼ਹਿਰਾਂ ਅਤੇ 30 ਤੋਂ ਜਿ਼ਆਦਾ ਹਸਤਪਾਲਾਂ ਵਿੱਚ ਇਹ ਵਰਤੀ ਜਾ ਰਹੀ ਹੈ। ਸੰਸਥਾ ਨੂੰ ਨਿਵੇਸਕਾਂ ਵੱਲੋਂ 50 ਕਰੋੜ ਰੁਪਏ ਦਾ ਫੰਡ ਵੀ ਮਿਲਿਆ ਹੈ। ਹਾਲ ਵਿੱਚ ਹੀ ਗੇਟਸ ਫਾਊਂਡੇਸ਼ਨ ਨੇ ਨਿਰਾਮਈ ਨੂੰ ਰਿਵਰ ਬਲਾਈਂਡਨੈਂਸ ਦੀ ਰੋਕਥਾਮ ਲਈ ਸਾਫਟਵੇਅਰ ਬਣਾਉਣ ਦੀ ਜਿੰਮੇਵਾਰੀ ਵੀ ਦਿੱਤੀ ਹੈ।
ਆਪਣੇ ਪਰਿਵਾਰ ਵਿੱਚ ਬ੍ਰੈਸਟ ਕੈਂਸਰ ਨਾਲ ਹੋਈਆਂ ਮੌਤਾਂ ਨੂੰ ਦੇਖ ਕੇ ਗੀਤਾ ਸਹਿਮ ਗਈ ਸੀ । ਇਸ ਤੋਂ ਬਾਅਦ ਉਸਨੇ ਇਸ ਦਿਸ਼ਾ ਵਿੱਚ ਕਰਨ ਦਾ ਇਰਾਦਾ ਕੀਤਾ । ਉਹ ਦੱਸਦੀ ਹੈ, ‘ ਕੁਝ ਸਾਲ ਪਹਿਲਾਂ ਮੇਰੀਆਂ ਦੋ ਚਚੇਰੀਆਂ ਭੈਣਾਂ ਦੀ ਮੌਤ 30 ਸਾਲ ਦੀ ਉਮਰ ਵਿੱਚ ਹੀ ਛਾਤੀ ਦੇ ਕੈਂਸਰ ਨਾਲ ਹੋ ਗਈ ਸੀ। ਜੇ ਕੈਂਸਰ ਦਾ ਸਮੇਂ ਸਿਰ ਪਤਾ ਲੱਗ ਜਾਂਦਾ ਤਾਂ ਉਹ ਬੱਚ ਸਕਦੀਆਂ ਸਨ। ਇਸ ਲਈ ਮੈਂ ਕੁਝ ਕਰਨਾ ਚਾਹੁੰਦੀ ਸੀ । ਮੇਰੇ ਇੱਕ ਦੋਸਤ ਨੇ ਥਰਮੋਗਰਾਫੀ ਦੀ ਗੱਲ ਕੀਤੀ ਸੀ । ਇਹ ਇਨਫਰਾਰੈਡ ਇਮੇਜ ਦੇ ਆਧਾਰਤ ਜਾਂਚ ਦੀ ਤਕਨੀਕ ਹੈ। ਮੈਂ ਇੱਕ ਛੋਟੀ ਜਿਹੀ ਖੋਜ ਟੀਮ ਤਿਆਰ ਕੀਤੀ ਅਤੇ ਆਰਟੀਫਿਸ਼ੀਅਲ ਇਟੈਂਲੀਜੈਂਸ ਦੀ ਮੱਦਦ ਨਾਲ ਕੈਂਸਰ ਦੀ ਜਲਦ ਪਹਿਚਾਣ ਕਰਨ ਦੇ ਸਮਰੱਥ ਇੱਕ ਡਿਵਾਈਸ ਬਣਾਈ ।’
ਸਿਹਤ ਮੰਤਰਾਲੇ ਦੀ ਰਿਪੋਰਟ ਦੇ ਮੁਤਾਬਿਕ ਦੇਸ਼ ਵਿੱਚ 1 ਲੱਖ ਔਰਤਾਂ ਵਿੱਚੋਂ 26 ਛਾਤੀ ਕੈਂਸਰ ਤੋਂ ਪੀੜਤ ਹਨ ।
ਉਧਰ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਭਾਰਤ ਵਿੱਚ 60 ਫੀਸਦੀ ਮਾਮਲਿਆਂ ਵਿੱਚ ਕੈਂਸਰ ਸਮੇਂ ਸਿਰ ਡਾਇਗਨੋਜ ਨਹੀਂ ਹੁੰਦੀ । ਜਿਸ ਕਰਕੇ 66 ਫੀਸਦੀ ਔਰਤਾਂ ਹੀ ਸਰਵਾਈਵ ਕਰ ਪਾਉਂਦੀਆਂ ਹਨ। ਜਦਕਿ ਵਿਕਸਤ ਦੇਸ਼ਾਂ ਵਿੱਚ 90% ਤੱਕ ਔਰਤਾਂ ਛਾਤੀ ਦੇ ਕੈਂਸਰ ਨਾਲ ਲੜ ਕੇ ਠੀਕ ਹੋ ਜਾਂਦੀਆਂ ਹਨ।
ਇਸ ਸਥਿਤੀ ਵਿੱਚ ਬਦਲਾਅ ਲਿਆਉਣ ਬੈਂਗਲਰੂ ਦੀ ਇੱਕ ਆਈਟੀ ਪ੍ਰੋਫੈਸ਼ਨਲ ਸੰਘਰਸ਼ ਕਰ ਰਹੀ ਹੈ।

Real Estate