ਸੱਜਨ ਕੁਮਾਰ ਨੂੰ ਜਸਟਿਸ ਮੁਰਲੀਧਰ ਨੇ ਦੋਸ਼ੀ ਠਹਿਰਾਇਆ ਸੀ

2329

ਜਸਟਿਸ ਮੁਰਲੀਧਰ ਨੇ 1987 ਵਿੱਚ ਸੁਪਰੀਮ ਕੋਰਟ ਅਤੇ ਦਿੱਲੀ ਹਾਈਕੋਰਟ ਵਿੱਚ ਵਕਾਲਤ ਸੁਰੂ ਕੀਤੀ ਸੀ । ਉਹ ਬਿਨਾ ਫੀਸ ਦੇ ਕੇਸ ਲੜਨ ਦੇ ਲਈ ਚਰਚਿਤ ਰਹੇ ਹਨ , ਵਕਾਲਤ ਕਰਦੇ ਸਮੇਂ ਉਹਨਾਂ ਨੇ ਭੋਪਾਲ ਗੈਸ ਤਰਾਸਦੀ ਅਤੇ ਨਰਮਦਾ ਬੰਨ ਪੀੜਤਾਂ ਦੇ ਕੇਸ ਵੀ ਉਹਨਾਂ ਨੇ ਬਿਨਾ ਫੀਸ ਲਏ ਲੜੇ ਸਨ।
ਉਹਨਾ ਨੂੰ 2006 ਿਵਿੱਚ ਦਿੱਲੀ ਹਾਈਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ । ਜਸਟਿਸ ਮੁਰਲੀਧਰ ਮਜ਼ਹਬੀ ਹਿੰਸਾ ਅਤੇ ਵਿਅਕਤੀਗਤ ਆਜ਼ਾਦੀ ਨੂੰ ਲੈ ਕੇ ਸਖਤ ਟਿੱਪਣੀਆਂ ਕਰਨ ਲਈ ਜਾਣੇ ਜਾਂਦੇ ਹਨ।
ਜਸਟਿਸ ਮੁਰਲੀਧਰ ਨੇ ਉਤਰ ਪ੍ਰਦੇਸ਼ ਦੇ ਹਾਸਿ਼ਮਪੁਰਾ ਜਨਤਕ ਕਤਲੇਆਮ ਦੇ ਦੋਸ਼ੀ ਪੀਏਸੀ ਦੇ ਜਵਾਨਾਂ ਨੂੰ ਸਜ਼ਾ ਸੁਣਾਈ ਸੀ । ਇਸ ਤੋਂ ਬਿਨਾ ਜਸਟਿਸ ਮੁਰਲੀਧਰ ਨੇ ਹੀ 1984 ਦੇ ਸਿੱਖ ਕਤਲੇਆਮ ਦੇ ਮਾਮਲੇ ‘ਚ ਕਾਂਗਰਸ ਆਗੂ ਸੱਜਨ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ ।
ਸਮਲਿੰਗੀਆਂ ਨਾਲ ਭੇਦਭਾਵ ਦੇ ਮਾਮਲੇ ਵਿੱਚ ਫੈਸਲਾ ਦੇਣ ਵਾਲੀ ਬੈਂਚ ਵਿੱਚ ਵੀ ਜਸਟਿਸ ਮੁਰਲੀਧਰ ਸ਼ਾਮਿਲ ਸਨ ।

Real Estate