ਦਿੱਲੀ ਹਿੰਸਾ ‘ਤੇ ਅਦਾਲਤਾਂ ਸਖ਼ਤ – ਸੁਪਰੀਮ ਕੋਰਟ ਦੀ ਪੁਲੀਸ ਨੂੰ ਫਿਟਕਾਰ ,

2304

84 ਵਰਗੇ ਹਾਲਾਤ ਨਹੀਂ ਬਣਨ ਦੇ ਸਕਦੇ – ਹਾਈਕੋਰਟ

ਨਵੀਂ ਦਿੱਲੀ – ਨਾਗਰਿਕਤਾ ਸੋਧ ਕਾਨੂੰਨ ( ਸੀਏਏ) ਦੇ ਵਿਰੁੱਧ ਪ੍ਰਦਰਸ਼ਨਾਂ ਵਿੱਚ ਹਿੰਸਾ, ਭੜਕਾਊ ਬਿਆਨਾਂ ਅਤੇ ਇਸ ਉਪਰ ਪੁਲੀਸ ਕਾਰਵਾਈ ਨੂੰ ਲੈ ਕੇ ਸੁਪਰੀਮ ਕੋਰਟ ਅਤੇ ਦਿੱਲੀ ਹਾਈਕੋਰਟ ਵਿੱਚ ਅਲੱਗ-ਅਲੱਗ ਸੁਣਵਾਈ ਹੋਈ ।
ਸੁਪਰੀਮ ਕੋਰਟ ਨੇ ਸ਼ਾਹੀਨ ਬਾਗ ਮਾਮਲੇ’ ਚ ਸੁਣਵਾਈ ਦੌਰਾਨ ਦਿੱਲੀ ‘ਤੇ ਮੌਜੂਦਾ ਹਾਲਾਤ ਉਪਰ ਸਖ਼ਤ ਟਿੱਪਣੀ ਕੀਤੀ । ਅਦਾਲਤ ਨੇ ਕਿਹਾ , ‘ ਦਿੱਲੀ ਵਿੱਚ ਹਿੰਸਾ ਵਿੱਚ ਲੋਕਾਂ ਦੀ ਮੌਤ ਦੀ ਹੈਰਾਨੀ ਹੈ। ਪੁਲੀਸ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ , ਸਾਨੂੰ ਬ੍ਰਿਟਿਸ਼ ਪੁਲੀਸ ਤੋਂ ਮੱਤ ਲੈਣੀ ਚਾਹੀਦੀ । ਉਹ ਕਾਰਵਾਈ ਦੇ ਲਈ ਇੱਧਰ- ਉਧਰ ਨਹੀਂ ਦੇਖਦੀ ।
ਦੂਜੇ ਪਾਸੇ ਉਤਰ-ਪੂਰਬੀ ਦਿੱਲੀ ਵਿੱਚ ਹਿੰਸਾ ਨੂੰ ਲੈ ਕੇ ਇੱਕ ਅਰਜ਼ੀ ‘ਤੇ ਹਾਈਕੋਰਟ ਨੇ ਪੁਲੀਸ ਨੂੰ ਫਿਟਕਾਰ ਲਗਾਉਂਦੇ ਹੋਏ ਪੁੱਛਿਆ , ‘ ਕਿਉਂ ਹਿੰਸਾ ਭੜਕਾਉਣ ਵਾਲਿਆਂ ਉਪਰ ਤੁਰੰਤ ਐਫਆਈਆਰ ਦਰਜ ਕਰਨਾ ਜਰੂਰੀ ਨਹੀਂ ਹੈ ? ਹਿੰਸਾ ਰੋਕਣ ਲਈ ਤੁਰੰਤ ਸਖ਼ਤ ਕਦਮ ਉਠਾਉਣ ਦੀ ਜਰੂਰਤ ਹੈ। ਦਿੱਲੀ ਵਿੱਚ ਇੱਕ ਹੋਰ 1984 ਨਹੀਂ ਹੋਣਾ ਚਾਹੀਦਾ। ਜਿੰਨ੍ਹਾਂ ਨੂੰ ਜੈੱਡ ਸਕਿਊਰਿਟੀ ਮਿਲੀ ਹੈ, ਉਹ ਭਰੋਸਾ ਜਗਾਉਣ ਦੇ ਲਈ ਲੋਕਾਂ ਤੱਕ ਪਹੁੰਚਣ ।
ਸੁਪਰੀਮ ਕੋਰਟ ਦੇ ਜਸਟਿਸ ਕੇਐਮ ਜੋਸੇਫ਼ ਨੇ ਕਿਹਾ, ‘ ਪੁਲੀਸ ਵਿੱਚ ਇਸ ਮਾਮਲੇ ਵਿੱਚ ਸਵਤੰਤਰਤਾ ਅਤੇ ਪ੍ਰੋਫੈਸ਼ਨਲਿਜ਼ਮ ਦੀ ਕਮੀ ਰਹੀ । 13 ਲੋਕਾਂ ਦੀ ਮੌਤ ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ ।’
ਤਾਂ ਇੱਕ ਵਕੀਲ ਨੇ ਉਹਨਾਂ ਨੂੰ ਦੱਸਿਆ ਕਿ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਰ ਜਸਟਿਸ ਜੋਸੇਫ਼ ਨੇ ਕਿਹਾ , ‘ ਪੂਰੇ ਮਾਮਲੇ ‘ਚ ਦਿੱਲੀ ਪੁਲੀਸ ਨੇ ਸਮਾਂ ਰਹਿੰਦੇ ਕਾਰਵਾਈ ਨਹੀਂ ਕੀਤੀ । ਜੇ ਪਹਿਲਾਂ ਕਾਰਵਾਈ ਕੀਤੀ ਹੁੰਦੀ ਤਾਂ ਅਜਿਹੇ ਹਾਲਾਤ ਪੈਦਾ ਨਾ ਹੁੰਦੇ ।’
ਪੁਲੀਸ ਦਾ ਪੱਖ – ਇਸ ਉਪਰ ਪੁਲੀਸ ਵੱਲੋਂ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਪੁਲੀਸ ਉਪਰ ਸਵਾਲ ਉਠਾਉਣ ਦਾ ਇਹ ਸਹੀ ਸਮਾਂ ਨਹੀਂ ਹੈ। ਇਸ ਨਾਲ ਪੁਲੀਸ ਕਰਮੀਆਂ ਦੀ ਹਤਾਸ਼ਾ ਵਧੇਗੀ ।
ਉਹਨਾਂ ਕਿਹਾ , ‘ ਡੀਸੀਪੀ ਨੂੰ ਭੀੜ ਨੇ ਮਾਰਿਆ । ਉਹ ਹਾਲੇ ਵੈਂਟੀਲੇਟਰ ਉਪਰ ਹਨ। ਅਸੀਂ ਜ਼ਮੀਨੀ ਹਾਲਤਾਂ ਤੋਂ ਵਾਕਿਫ਼ ਨਹੀਂ ਹਾਂ। ਪੁਲੀਸ ਕਿਹੜਿਆਂ ਹਾਲਤਾਂ ਵਿੱਚ ਕੰਮ ਕਰਦੀ ਹੈ। ’
ਮਹਿਤਾ ਨੇ ਪੁਲੀਸ ਨੂੰ ਉਤਰ – ਪੂਰਬੀ ਦਿੱਲੀ ਦੀਆਂ ਹਿੰਸਕਾ ਘਟਨਾਵਾਂ ਉਪਰ ਮੀਡੀਆ ਰਿਪੋਰਟਿੰਗ ਰੋਕਣ ਦੀ ਮੰਗ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਆਦੇਸ਼ ਦੇਵੇ ਕਿ ਜੱਜਾਂ ਦੀ ਟਿੱਪਣੀ ਨੂੰ ਮੀਡੀਆ ਵਿੱਚ ਹੈਡਲਾਈਨ ਨਾ ਬਣਾਇਆ ਜਾਵੇ।
ਦੂਜੇ ਪਾਸੇ ਹਾਈਕੋਰਟ ਦੇ ਜਸਟਿਸ ਮੁਰਲੀਧਰ ਨੇ ਦਿੱਲੀ ਪੁਲੀਸ ਨੂੰ ਫਿਟਕਾਰ ਲਗਾਈ ਅਤੇ ਕੋਰਟ ਰੂਮ ਵਿੱਚ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਭੜਕਾਊ ਭਾਸ਼ਣ ਦਾ ਵੀਡਿਓ ਚਲਾਇਆ ਅਤੇ ਪੁਲੀਸ ਨੂੰ ਪੁੱਛਿਆ ਕਿ , ‘ ਕੀ ਇਹ ਜਰੂਰੀ ਨਹੀਂ ਕਿ ਹਿੰਸਾ ਭੜਕਾਉਣ ਵਾਲੇ ਉਪਰ ਤੁਰੰਤ ਐਫਆਈਆਈ ਦਰਜ ਹੋਵੇ ? ਹੁਣ ਹਾਲਾਤ ਕਾਬੂ ਤੋਂ ਬਾਹਰ ਜਾ ਰਹੇ ਹਨ। ਭੜਕਾਊ ਭਾਸ਼ਣਾਂ ਦੀ ਵੀਡਿਓ ਵਾਇਰਲ ਹੈ। ਸੈਕੜੇ ਲੋਕਾਂ ਨੇ ਇਸਨੂੰ ਦੇਖਿਆ । ਤਾਂ ਵੀ ਤੁਸੀ ਸੋਚਦੇ ਹੋ ਇਹ ਐਫਆਈਆਰ ਦਰਜ ਕਰਨਾ ਜਰੂਰੀ ਨਹੀਂ ਹੈ ? ਲੋਕਾਂ ਨੂੰ ਭਰੋਸਾ ਹੋਣਾ ਚਾਹੀਦਾ ਕਿ ਉਹ ਸੁਰੱਖਿਅਤ ਹਨ। ਨੌਕਰਸ਼ਾਹਾਂ ਦੀ ਬਜਾਏ ਲੋਕਾਂ ਦੀ ਮੱਦਦ ਹੋਣੀ ਚਾਹੀਦੀ ਹੈ। ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਗੱਲਬਾਤ ਕਰਨ ਚਾਹੀਦੀ ਹੈ। ਦਿੱਲੀ ਸਰਕਾਰ ਪੀੜਤਾਂ ਲੋਕਾਂ ਨੂੰ ਮੁਆਵਜ਼ਾ ਦੇਵੇ ।

Real Estate