ਦਿੱਲੀ – ਮਸਜਿਦ ਨੂੰ ਅੱਗ ਲਾ ਕੇ ਹਨੂੰਮਾਨ ਦਾ ਝੰਡਾ ਲਾਇਆ

2243

ਦਿੱਲੀ ਦੇ ਅਸ਼ੋਕ ਨਗਰ ਵਿੱਚ ਮੰਗਲਵਾਰ ਨੂੰ ਦੁਪਹਿਰ ਵੇਲੇ ਇੱਕ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ । ‘ਜੈ ਸ੍ਰੀ ਰਾਮ’ ਅਤੇ ‘ਹਿੰਦੂਆਂ ਦਾ ਹਿੰਦੁਸਤਾਨ’ ਦਾ ਨਾਅਰਾ ਲਗਾਉਂਦੇ ਹੋਏ ਭੀੜ ਨੇ ਮਸਜਿਦ ਨੂੰ ਘੇਰ ਨੂੰ ਲਿਆ ਅਤੇ ਮੀਨਾਰ ਉਪਰ ਹਨੂੰਮਾਨ ਦਾ ਝੰਡਾ ਲਗਾ ਦਿੱਤਾ ।
ਮਸਜਿਦ ਨੇੜਲੀਆਂ ਦੁਕਾਨਾਂ ਨੂੰ ਲੁੱਟਿਆ ਗਿਆ ਜਿੰਨ੍ਹਾਂ ਵਿੱਚ ਇੱਕ ਜੁੱਤੇ- ਚੱਪਲ ਦੀ ਦੁਕਾਨ ਵੀ ਸ਼ਾਮਿਲ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਲੁੱਟਮਾਰ ਕਰਨ ਵਾਲੇ ਲੋਕ ਉਨ੍ਹਾਂ ਦੇ ਇਲਾਕੇ ਦੇ ਨਹੀਂ ਸਨ । ਇਸ ਇਲਾਕੇ ਵਿੱਚ ਜਿ਼ਆਦਾਤਰ ਹਿੰਦੂ ਹਨ, ਪਰ ਕੁਝ ਮੁਸਲਿਮ ਪਰਿਵਾਰ ਵੀ ਹੈ। ਅੱਗ ਲੱਗਣ ਤੋਂ ਬਾਅਦ ਬੁਝਾਉਣ ਦੇ ਲਈ ਕੁਝ ਫਾਇਰ ਬ੍ਰਿਗੇਡ ਦੇ ਕਰਮੀ ਪਹੁੰਚੇ ਸਨ, ਪਰ ਇੱਥੇ ਪੁਲੀਸ ਮੌਜੂਦ ਨਹੀਂ ਸੀ ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਕੱਢ ਲਿਆ ਗਿਆ ਹੈ।
ਬੀਤੇ ਐਤਵਾਰ ਤੋਂ ਹਿੰਸਾ ਦਾ ਦੌਰ ਜਾਰੀ ਹੈ। ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਐਤਵਾਰ ਨੂੰ ਦਿੱਲੀ ਪੁਲੀਸ ਨੂੰ ਅਲਟੀਮੇਟਮ ਦਿੱਤਾ ਸੀ ਕਿ ਨਾਗਿਰਕਤਾ ਸੋਧ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਬੰਦ ਕਰਵਾਈ ਸੜਕ ਖਾਲੀ ਕਰਵਾਈ ਜਾਵੇ ਨਹੀਂ ਤਾਂ ਉਹ ਪੁਲੀਸ ਦੀ ਵੀ ਨਹੀਂ ਸੁਣਨਗੇ।
ਹੁਣ ਤੱਕ ਦਿੱਲੀ ਵਿੱਚ 22 ਮੌਤਾਂ ਹੋ ਚੁੱਕੀਆਂ ਹਨ । ਕਈ ਇਲਾਕਿਆਂ ਵਿੱਚ ਦੋਸ਼ ਲੱਗ ਰਹੇ ਹਨ ਕਿ ਪੁਲੀਸ ਸੀਏਏ ਦਾ ਸਮਰਥਨ ਕਰਨ ਵਾਲੇ ਲੋਕਾਂ ਦਾ ਸਾਥ ਦੇ ਰਹੀ ਹੈ ਅਤੇ ਪੱਥਰਬਾਜ਼ੀ ਵਿੱਚ ਸਹਿਯੋਗ ਕਰ ਰਹੀ ਹੈ।

Real Estate