ਜੇ ਕੋਈ ਮਰਨ ਹੀ ਆ ਰਿਹਾ ਤਾਂ ਉਹ ਜਿੰਦਾ ਕਿਵੇਂ ਹੋ ਸਕਦਾ – ਯੋਗੀ

2348
Lucknow: Uttar Pradesh Chief Minister Yogi Adityanath addresses during the 36-hour special session in the UP Assembly to mark the 150th anniversary of Mahatma Gandhi, in Lucknow, Thursday, Oct. 3, 2019. (PTI Photo)(PTI10_3_2019_000151B)

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਦਾਅਵਾ ਕੀਤਾ ਕਿ ਨਾਗਰਿਕ ਸੋਧ ਐਕਟ ਦੇ ਖਿਲਾਫ਼ 19 ਦਸੰਬਰ ਨੂੰ ਰਾਜ ਦੇ ਵੱਖ ਵੱਖ ਜਿਲ੍ਹਿਆ ‘ਚ ਹੋਈ ਹਿੰਸਾ ਦੌਰਾਨ ਇੱਕ ਵੀ ਵਿਅਕਤੀ ਪੁਲੀਸ ਦੀ ਗੋਲੀ ਨਾਲ ਨਹੀਂ ਮਰਿਆ । ਯੋਗੀ ਨੇ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਉੱਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ , ‘ ਸੀਏਏ ਦੇ ਖਿਲਾਫ਼ ਪ੍ਰਦਰਸ਼ਨ ਦੇ ਦੌਰਾਨ ਪੁਲੀਸ ਦੀ ਗੋਲੀ ਨਾਲ ਕੋਈ ਨਹੀਂ ਮਰਿਆ, ਜੋ ਮਰੇ ਹਨ, ਉਹ ਉਪਦ੍ਰਵੀਆਂ (ਪ੍ਰਦਰਸ਼ਨਕਾਰੀਆਂ) ਦੀ ਗੋਲੀ ਨਾਲ ਹੀ ਮਰੇ ਹਨ ।’
ਉਹਨਾ ਕਿਹਾ , ‘ ਜੇ ਕੋਈ ਵਿਅਕਤੀ ਕਿਸੇ ਨਿਰਦੋਸ਼ ਨੂੰ ਮਾਰਨ ਲਈ ਨਿਕਲਿਆ ਅਤੇ ਉਹ ਪੁਲੀਸ ਦੀ ਚਪੇਟ ਵਿੱਚ ਆਉਂਦਾ ਹੈ ਫਿਰ ਜਾਂ ਤਾਂ ਪੁਲੀਸਕਰਮੀ ਮਰੇ , ਜਾਂ ਫਿਰ ਉਹ ਮਰੇ—, ਕਿਸੇ ਇੱਕ ਨੂੰ ਤਾਂ ਮਰਨਾ ਹੀ ਹੋਵੇਗਾ। ਪਰ ਇੱਕ ਵੀ ਮਾਮਲੇ ‘ਚ ਕੋਈ ਪੁਲੀਸ ਦੀ ਗੋਲੀ ਨਾਲ ਨਹੀਂ ਮਰਿਆ। ’
ਯੋਗੀ ਨੇ ਸੀਏਏ ਦੇ ਵਿਰੁੱਧ ਦਿਖਾਵੇ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲੀਸ ਦੀ ਕਾਰਵਾਈ ਦੀ ਤਾਰੀਫ਼ ਕੀਤੀ ਕਰਦੇ ਹੋਏ ਕਿਹਾ , ‘ ਜੇ ਕੋਈ ਮਰਨ ਲਈ ਹੀ ਆ ਰਿਹਾ ਹੈ ਤਾਂ ਉਹ ਜਿੰਦਾ ਕਿਵੇਂ ਹੋ ਸਕੇਗਾ ।’
ਯਾਦ ਰਹੇ , ਦਸੰਬਰ ਵਿੱਚ ਯੂਪੀ ‘ਚ ਸੀਏਏ ਖਿਲਾਫ਼ ਪ੍ਰਦਰਸ਼ਨਾਂ ਵਿੱਚ 19 ਲੋਕਾਂ ਦੀ ਮੌਤ ਹੋ ਗਈ ਸੀ ।
ਪੁਲੀਸ ਹੁਣ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੋਸਟ ਮਾਰਟਮ ਰਿਪੋਰਟ ਤੱਕ ਨਹੀਂ ਦੇ ਰਹੀ ।

Real Estate