2022 ਦੀ ਪੰਜਾਬ ਸਿਆਸਤ

2022 ਦੀ ਪੰਜਾਬ ਸਿਆਸਤ ਕਿੱਧਰ ਨੂੰ ਜਾਵੇਗੀ ਹਰ ਕੋਈ ਇਸ ਵਾਰੇ ਗੱਲ ਕਰ ਰਿਹਾ ਹੈ,ਆਪ ਦਿੱਲੀ ਵਿੱਚ ਜਿੱਤੀ ਹੈ ਲੱਡੂ ਪੰਜਾਬ ਵਿੱਚ ਵੰਡੇ ਜਾ ਰਹੇ ਨੇ ਆਪ ਵਾਲੇ ਇਹ ਵੀ ਨਹੀ ਸੋਚ ਰਹੇ ਕੇ ਪੰਜਾਬ 1 ਰਾਜ ਹੈ ਜਦਕਿ ਦਿੱਲੀ ਇੱਕ ਕੇਦਰ ਸ਼ਾਸ਼ਤ ਪ੍ਰਦੇਸ਼ ਉਹ ਵੀ ਉਹ ਜਿੱਥੇ ਉਹ ਰਹਿੰਦੇ ਨੇ ਜਿਹੜੇ ਇਸ ਮੁੱਲਖ ਦੇ ਮਾਲਿਕ ਨੇ ਤੇ ਆਪਣੇ ਲਈ ਚੰਗੀ ਸਰਵਿਸ ਹਰ ਇੱਕ ਨੂੰ ਚਾਹੀਦੀ ਹੈ,ਆਪ ਪੰਜਾਬ ਲੀਡਰਸ਼ਿੱਪ ਆਮ ਆਦਮੀ ਪਾਰਟੀ ਪੰਜਾਬ ਨੂੰ ਤਕੜੀ ਕਰਨ ਦੀ ਬਜਾਏ ਦਿੱਲੀ ਆਲ੍ਹਿਆਂ ਦੀ ਤਾਰੀਫ ਕਰਨ ਤੇ ਉਹਨਾਂ ਦੀ ਜਿੱਤ ਉੱਤੇ ਵਧਾਈਆਂ ਲੈਣ ਵਿੱਚ ਮਸ਼ਰੂਫ ਨੇ,ਵੈਸੈ ਆਪ ਦੇ ਨਾਲ ਹੀ ਸਿੱਧੂ ਦੀ ਗੱਲ ਕਰਨੀ ਬਣਦੀ ਪਰ ਪਹਿਲਾਂ ਅਕਾਲੀ-ਭਾਜਪਾ ਨਿਪਟਾ ਲਈਏ ਵੈਸੈ ਤਾਂ ਇਸ ਗੱਠਜੋੜ ਬਾਰੇ ਕਹਿਣ ਨੂੰ ਕੁਝ ਹੈ ਹੀ ਨਈ ,ਪਤਾ ਨਹੀ ਕਦੋ ਪਤੀ -ਪਤਨੀ ਹੁੰਦੇ ਨੇ ਕਦੋਂ ਨੂੰਹ- ਸੱਸ ਫਿਰ ਕੋਈ ਟਕਸਾਲੀ ਆ ਰਿਹਾ ਕੋਈ ਜਾ ਰਿਹਾ, ਲੱਗਦਾ ਹੈ ਕਿ ਸ਼ਿ੍ਰਮੋਣੀ ਕਮੇਟੀ ਦੀਆ ਚੋਣਾਂ ਵੀ ਹੋ ਸਕਦੀਆ ਨੇ ਜੇ ਭਾਜਪਾ ਨਾਲ ਰਿਸ਼ਤਾ ਐਸਾ ਹੀ ਰਿਹਾ ਜੇ ਐਸਜੀਪੀਸੀ ਵੀ ਹੱਥੋ ਨਿਕਲ ਗਈ ਫਿਰ ਤਾਂ ਵਾਹਲਾ ਔਖਾ, ਪੰਜਾਬ ਕਾਂਗਰਸ ਦੀ 3 ਸਾਲ ਦੀ ਮਾੜੀ ਕਾਰਗੁਜਾਰੀ ਬਾਰੇ ਜਿੱਥੇ ਸਾਰਾ ਪੰਜਾਬ ਤੇ ਵਿਰੋਧੀ ਬੋਲ ਰਹੇ ਨੇ ਉੱਥੇ ਹੀ ਉਹਨਾਂ ਦੇ ਆਪਣੇ ਵਿਧਾਇਕ ਵੀ, ਪੱਕੀ ਗੱਲ ਹੈ ਕੈ ਕੈਪਟਨ ਸਾਹਬ ਤੋ ਹਾਂਈ ਕਮਾਂਡ ਤਾਂ ਨਹੀ ਖੁਸ਼ ਬਹੁਤ ਵਾਰ ਪਹਿਲਾ ਇਹ ਗੱਲਾ ਸਾਹਮਣੇ ਆ ਚੁੱਕੀਆਂ ਨੇ , ਹੁਣ ਪੰਜਾਬ ਦੇ ਵੀ ਕਈ ਵਿਧਾਇਕ ਮੁਖਾਲਫ਼ੀ ਸੁਰ ਲਾ ਰਹੇ ਨੇ,ਇਸ ਵਕਤ ਚਾਹੇ ਕੋਈ ਮੰਨੇ ਚਾਹੇ ਨਾ ਆਪ ਪੰਜਾਬ ਦਾ ਉਹੀ ਹਾਲ ਹੈ ਜੋ ਦਿੱਲੀ ਦੇ ਨਤੀਜਿਆਂ ਤੋ ਪਹਿਲਾ ਸੀ । ਅਕਾਲੀ ਭਾਜਪਾ ਦਾ ਵੀ ਉਹੀ ਹਾਲ ਹੈ ਜੋ ਸਤਾਰਾਂ ਵਾਲੀਆ ਵਿਧਾਨ ਸਭਾ ਚੋਣਾਂ ਦੇ ਵਕਤ ਸੀ । ਬਚੀ ਕਾਂਗਰਸ,ਜਿਸ ਹਿਸਾਬ ਨਾਲ ਕਪਤਾਨ ਸਾਹਬ ਤੇ ਉਹਨਾਂ ਦੇ ਮੰਤਰੀ ਮੰਡਲ ਦੀ ਕਾਰਗੁਜਾਰੀ ਹੈ ਬਿਲਕੁਲ ਨਹੀ ਲੱਗਦਾ ਕੇ ਪੰਜਾਬੀ ਦੋਵਾਰਾ ਉਹਨਾਂ ਵਾਰੇ ਸੋਚਣ,ਬਚਿਆ ਸਿੱਧੂ ਜਿਸ ਨੂੰ ਟਕਸਾਲੀ ਆਪ ਤੇ ਅੱਧੀ ਕਾਂਗਰਸ ਆਪਣਾ ਸੀ ਐਮ ਬਣਾਉਣਾ ਚਾਹੁੰਦੀ ਹੈ ਤੇ ਪੰਜਾਬ ‘ਚ ਵੀ ਇਸ ਵਕਤ ਜੇ ਕਿਸੇ ਸਿਆਸਤਦਾਨ ਨੇ ਆਪਣੀ ਚੰਗਾ ਅਕਸ ਬਚਾ ਰੱਖਿਆ ਹੈ ਤਾਂ ਉਹ ਹੈ ਨਵਜੋਤ ਸਿੰਘ ਸਿੱਧੂ । ਪਰ ਸਿੱਧੂ ਜਿਸ ਨੂੰ ਆਪਣੇ ਹਾਂਈ ਕਮਾਡ ਦਾ ਥਾਪੜਾ ਤੇ ਬਹੁਤ ਸਾਰੇ ਪੰਜਾਬ ਦੇ ਵਿਧਾਇਕਾਂ ਦਾ ਵੀ ਲੁਕਵਾ ਸਮਰਥਨ ਹੈ ਫਿਰ ਉਹ ਕਿਉਂ ਆਪਣੀ ਪਾਰਟੀ ਛੱਡ ਕਿਸੇ ਹੋਰ ਧਿਰ ਦਾ ਪੱਲਾ ਫੜੂ , ਮੇਰੀ ਜਾਂਚੇ ਕਾਂਗਰਸ ਆਉਣ ਵਾਲੀਆ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਲੀਡਰਸ਼ਿੱਪ ਹੇਠਾਂ ਲੜੂ ਤੇ ਇਹ ਵੀ ਹੋ ਸਕਦਾ ਬੈਂਸ ਭਰਾ , ਸੁੱਖਪਾਲ ਖਹਿਰਾ । ਜਗਮੀਤ ਬਰਾੜ ਜਾਂ ਕੁਝ ਹੋਰ ਚੁੱਪ ਚਾਪ ਬੈਠੇ ਲੀਡਰ ਵੀ ਜਾਂ ਤਾਂ ਸਿੱਧੂ ਨਾਲ ਘਰ ਵਾਪਸੀ ਕਰ ਲੈਣ ਜਾਂ ਗੱਠਜੋੜ ਬਣਾ ਕੇ ਚੋਣਾਂ ਲੜਨ, ਇਸ ਲਈ ਆਪ ਵਾਲਿਆਂ ਨੂੰ ਵੀ ਚਾਹੀਦਾ ਹੈ ਕੇ ਆਪਣੀ ਪਾਰਟੀ ਨੂੰ ਅੱਗੇ ਵਧਾਉਣ ਬਾਰੇ ਸੋਚਣ ਨਾ ਕੇ ਸਿੱਧੂ ਤੇ ਆਸਾਂ ਲਾਉਣ, ਖਹਿਰਾ ਸਾਹਬ , ਕੰਵਰ ਸੰਧੂ ਜੀ ਜਾਂ ਹੋਰਾਂ ਨੇ ਜਿਹਨਾਂ ਉਸ ਵਕਤ ਆਪ ਦਿੱਲੀ ਲੀਡਰਸ਼ਿੱਪ ਦਾ ਵਿਰੋਧ ਕੀਤਾ ਸੀ ਕੁਝ ਗਲਤ ਨਹੀ ਸੀ ਕੀਤਾ । ਜੇ ਮਾਨ ਸਾਹਬ ਸੱਚੀਓ ਪੰਜਾਬ ਬਾਰੇ ਕੁਝ ਕਰਨਾ ਚਾਹੁੰਦੇ ਨੇ ਤੇ ਸਭ ਨੂੰ ਇਕੱਠੇ ਕਰਨ ਤੇ ਸਭ ਤੋ ਪਹਿਲਾ ਜਾਣ ਛੋਟੇਪੁਰ ਸਾਹਬ ਕੋਲ ਉਹਨਾਂ ਦੇ ਕੋਲੋ ਮੁਆਫੀ ਮੰਗਣ ਨਹੀ ਤਾਂ ਜਿਹੜਾ ਸਟਿੰਗ ਉਹਨਾਂ ਖਿਲਾਫ਼ ਉਸ ਵਕਤ ਕਹਿ ਰਹੇ ਸੀ ਉਸਨੂੰ ਲੋਕਾ ਨੂੰ ਵਿਖਾਉਣ, ਮਾਨ ਸਾਹਬ 100 ਸੀਟਾਂ ਜਿੱਤਦੇ ਤੁਸੀ ਵੀਹਾਂ ਤੇ ਆ ਗਏ ਦਿੱਲੀ ਵਾਲਿਆਂ ਦੀਆਂ ਆਪਹੁਦਰੀਆ ਕਾਰਨ ਪਰ ਉਸ ਵਾਰੇ ਤੁਸੀ ਕੁਝ ਨਹੀ ਕਹਿ ਸਕੇ ਅੱਜ ਤੱਕ ਇੱਥੇ ਆਪਦੇ ਈ ਪੰਜਾਬੀ ਭਰਾਵਾਂ ‘ਤੇ ਗੁੱਸਾ ਲਾਹੁੰਦੇ ਰਹਿੰਦੇ ਹੋ, ਜਦਕਿ ਨਵਜੋਤ ਕੌਰ ਲੰਬੀ (ਆਪ ਵਲੰਟੀਅਰ)ਦੇ ਅਨੁਸਾਰ ਸਤਾਰਾਂ ਵਾਲੀਆ ਚੋਣਾਂ ਵਿਚ ਸੁਖਪਾਲ ਖਹਿਰਾ ਹੀ ਸੀ ਜਿਹਨਾਂ ਇਹ ਕਿਹਾ ਸੀ ਕੇ ਮੇਰਾ ਵੀਰ ਭਗਵੰਤ ਮਾਨ ਬਣੂ ਸੀਐਮ ਪੰਜਾਬ ਦਾ,
ਖਹਿਰਾ ਸਾਹਬ ਜਾਂ ਹੋਰ ਜਿੰਨੇ ਵੀ ਪੰਜਾਬੀ ਲੀਡਰ ਨੇ ਉਹਨਾਂ ਨੂੰ ਵੀ ਚਾਹੀਦਾ ਕੇ ਸਾਨੂੰ ਇਹ ਦੱਸਣਾ ਬੰਦ ਕਰੋ ਕੇ ਪੰਜਾਬ ਉੱਜੜ ਚੱਲਿਆ , ਕਾਂਗਰਸ -ਅਕਾਲੀ ਖਾ ਗਏ । ਇਹ ਦੱਸਣਾ ਸ਼ੁਰੂ ਕਰੋ ਕੇ ਤੁਸੀ ਬਚਾਉਗੇ ਕਿਵੇਂ ਆਪਣੀ ਪਲੈਨਿੰਗ ਦੱਸੋ ਤੇ ਵੋਟਾਂ ਵਕਤ ਰੈਲੀਆਂ ਕਰਨ ਨਾਲੋ ਚੰਗਾ ਹੁਣ ਪੰਜਾਬ ਦੇ ਪਿੰਡ-2 ਪਹੁੰਚੋ ਲੋਕਾਂ ਨੂੰ ਨਾਲ ਜੋੜੋ ਨਾਲੇ ਤੇ ਰੈਲੀਆਂ ਦਾ ਖਰਚ ਬਚੂ ਨਾਲੇ ਲੋਕਾਂ ਦੀਆਂ ਗੱਲਾਂ ਉਹਨਾਂ ਦੇ ਦਿਲਾਂ ਅੰਦਰ ਕੀ ਵਲਵਲੇ ਨੇ ਉਹ ਤੁਹਾਨੂੰ ਪਤਾ ਲੱਗੂ,
ਇਸ ਵਕਤ ਪੰਜਾਬੀਆ ਨੂੰ ਕੁਝ ਨਜ਼ਰ ਨਹੀ ਆ ਰਿਹਾ । ਕਿਉਕਿ ਵੇਲੇ ਦੀ ਸਰਕਾਰ ਕਹਿ ਰਹੀ ਹੈ ਕੇ ਖਜ਼ਾਨਾ ਖਾਲੀ ਹੈ ਅਤੇ ਉੱਤੋ ਇਸ ਨੂੰ ਭਰਨ ਲਈ ਵੀ ਕੋਈ ਯਤਨ ਹੁੰਦਾ ਨਜ਼ਰ ਨਹੀ ਆਉਦਾ ਤੇ ਜਿਹਨਾਂ ਨੂੰ 22 ਵਿੱਚ ਪੰਜਾਬੀ ਸੱਤਾ ਤੇ ਬਿਠਾਉਣਗੇ ਉਹਨਾਂ ਵਾਰੇ ਇਹ ਸੋਚ-2 ਡਰ ਲੱਗਦਾ ਕੇ ਕਿਤੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਵਾਂਗੂ ਸੱਤਾ ਵਿੱਚ ਆ ਕੇ ਹਰੇਕ ਸਵਾਲ ਦਾ ਇਹ ਜਵਾਬ ਨਾ ਦੇਣਾ ਸ਼ੁਰੂ ਕਰ ਦੇਣ ਜੋ ਖਾਨ ਸਾਹਬ ਤੇ ਉਹਨਾਂ ਦਾ ਹਰ ਨੁਮਾਇੰਦਾ ਦਿੰਦਾ ਜਦੋ ਕੋਈ ਪੁੱਛਦਾ ਕਿ ਪੀਟੀਆਈ ਦੀ ਸਰਕਾਰ ਹੁੰਦਿਆ ਕਿਉਂ ਪਾਕਿਸਤਾਨ ਅੰਦਰ ਹੱਦੋਂ ਵੱਧ ਮਹਿੰਗਾਈ ਹੈ ਤੇ ਅੱਗੋ ਜਵਾਬ ਮਿਲਦਾ “ਅਸੀ ਕੀ ਕਰ ਸਕਦੇ ਹਾਂ ਪਿਛਲੀਆ ਹਕੂਮਤਾਂ ਨੇ ਮੁੱਲਖ ਨੂੰ ਲੁੱਟ ਕੇ ਖਾ ਲਿਆ ਹੁਣ ਤਾਂ ਸੇਕ ਸਹਿਣਾ ਹੀ ਪਵੇਗਾ” ਪਾਕਿਸਤਾਨ ਸਿਆਸਤ ਦੇ ਜਿਆਦਾਤਾਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕੇ ਇਹ ਸਭ ਪਾਕਿਸਤਾਨ ਤਹਿਰੀਕ-ਏ-ਇੰਨਸਾਫ ਦੇ ਲੀਡਰਾਂ ਦੀ ਆਯੋਗਤਾ ਦੇ ਕਾਰਨ ਹੈ ਕੱਲ੍ਹ ਨੂੰ ਸਾਡੇ ਨਾਲ ਇਵੇਂ ਹੀ ਨਾ ਹੋਵੇ ਇਸ ਲਈ ਜਿਹੜੇ ਵੀ ਸਿਆਸਤਦਾਨ ਪੰਜਾਬ ਦੀ ਕਮਾਨ ਸੰਭਾਲਣਾ ਚਾਹੁੰਦੇ ਨੇ ਉਹਨਾਂ ਨੂੰ ਚਾਹੀਦਾ ਕੇ ਹੁਣ ਤੋਂ ਆਪਣੀਆਂ ਨੀਤੀਆਂ ਬਣਾਉਣ ਤੇ ਆਵਾਮ ਸਾਹਮਣੇ ਵੀ ਰੱਖਣ ਇਸ ਵਾਰ ਜਦੋ ਮਨਪ੍ਰੀਤ ਸਿੰਘ ਬਾਦਲ ਆਪਣਾ ਬੱਜਟ ਬਣਾਉਣ ਉਸ ਵਕਤ ਵਿਰੋਧੀ ਧਿਰ ਦੇ ਲੀਡਰ ਆਪਣਾ ਇੱਕ ਬਜਟ ਦੇਣ ਤਾਂ ਜੋ ਸਾਨੂੰ ਪਤਾ ਲੱਗੇ ਕੇ ਉਹ ਕਿਵੇ ਸੁਧਾਰ ਸਕਣਗੇ ਪੰਜਾਬ ਦੀ ਹਾਲਤ,
ਆਪਾਂ ਕਈ ਵਾਰ ਵੇਖਿਆ ਚੋਣਾਂ ਦੌਰਾਨ ਰੈਲੀਆਂ ਕਰਦਿਆਂ ਬਹੁਤੇ ਸਿਆਸਤਦਾਨਾਂ ਦੇ ਗਲ ਖਰਾਬ ਹੋ ਜਾਂਦੇ ਨੇ
ਇਹਨਾਂ ਦੇ ਵੋਟਾ ਵਕਤ ਗਲੇ ਇਸ ਲਈ ਨਹੀ ਖਰਾਬ ਹੁੰਦੇ ਕੇ ਉਹ ਸਾਡੀ ਭਲਾਈ ਲਈ ਬਹੁਤ ਜਿ਼ਆਦਾ ਬੋਲਦੇ ਹਨ ਉਹ ਇਸ ਲਈ ਖਰਾਬ ਹੁੰਦੇ ਨੇ ਕਿਉਕਿ ਪੌਣੇ ਪੰਜ ਸਾਲ ਮੀਡੀਆ ‘ਚ ਦਿੱਤੇ ਬਿਆਨਾ ਸਹਾਰੇ ਕੱਢਦੇ ਨੇ ਤੇ ਅਖੀਰੀ ਸਮੇ ਇਹਨਾ ਨੂੰ ਜਨਤਾ ਯਾਦ ਆਉਦੀ ਹੈ, ਇਸ ਲਈ ਮੌਕਾ ਹੈ ਵਕਤ ਹੈ ਹੁਣੇ ਤੋ ਕੰਮ ਸ਼ੁਰੂ ਕਰੋ, ਇਸ ਸਾਲ ਵਿੱਚ ਹੀ ਕਾਫੀ ਕੁਝ ਸਾਫ਼ ਹੋ ਜਾਣਾ ਕੇ 2022 ਵਿੱਚ ਕੀ ਹੋਣ ਜਾ ਰਿਹਾ ਬਾਕੀ ਵੇਖੋ ਅੱਗੇ-2 ਕੀ ਹੁੰਦਾ।
ਭੁੱਲ ਚੁੱਕ ਲਈ ਮਾਜ਼ਰਤ
ਦਵਿੰਦਰ ਸਿੰਘ ਸੌਮਲ
0044-7931709701

Real Estate