ਯੋਗੀ ਰਾਜ – ਯੂਪੀ ਦੇ ਇੱਕ ਹੋਰ ਭਾਜਪਾ ਵਿਧਾਇਕ ਖਿਲਾਫ਼ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ

2122

ਤਰ ਪ੍ਰਦੇਸ ਦੀ ਯੋਗੀ ਅਦਿੱਤਿਆ ਨਾਥ ਦੀ ਸਰਕਾਰ ਵਿੱਚ ਭਾਜਪਾ ਵਿਧਾਇਕ ਰਵਿੰਦਰ ਨਾਥ ਤ੍ਰਿਪਾਠੀ ਖਿਲਾਫ਼ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ । ਭਦੋਹੀ ਤੋਂ ਵਿਧਾਇਕ ਤ੍ਰਿਪਾਠੀ ਨਾਲ ਉਸਦਾ ਭਤੀਜਾ ਅਤੇ 5 ਹੋਰ ਵਿਅਕਤੀ ਇਸ ਮਾਮਲੇ ‘ਚ ਨਾਮਜ਼ਦ ਕੀਤੇ ਗਏ ਹਨ। ਦੋਸ਼ ਹੈ ਕਿ ਉਹਨਾਂ ਨੇ ਵਾਰਾਣਸੀ ਦੀ ਰਹਿਣ ਵਾਲੀ ਇੱਕ ਔਰਤ ਨਾਲ ਇੱਕ ਮਹੀਨੇ ਤੱਕ ਬਲਾਤਕਾਰ ਕੀਤਾ ।
ਪੀੜਤਾ ਨੇ 10 ਫਰਵਰੀ ਨੂੰ ਵਿਧਾਇਕ ਖਿਲਾਫ਼ ਸਿ਼ਕਾਇਤ ਦਰਜ ਕਰਾਈ ਸੀ । ਪੁਲੀਸ ਨੇ ਵਿਧਾਇਕ ਤ੍ਰਿਪਾਠੀ ਸਮੇਤ ਕੁੱਲ 7 ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 376ਡੀ , 313, 504 ਅਤੇ 506 ਤਹਿਤ ਮੁਕੱਦਮਾ ਦਰਜ ਕੀਤਾ ।
ਭਦੋਹੀ ਦੇ ਐਸਪੀ ਰਾਮ ਬਦਨ ਸਿੰਘ ਨੇ ਕਿਹਾ , ‘ ਪੀੜਤਾ ਨੇ ਆਪਣੀ ਸਿ਼ਕਾਇਤ ‘ਚ ਕਿਹਾ ਕਿ ਤ੍ਰਿਪਾਠੀ ਦੇ ਭਤੀਜੇ ਸੰਦੀਪ ਤ੍ਰਿਪਾਠੀ ਨੇ ਸਭ ਤੋਂ ਪਹਿਲਾਂ ਉਸ ਨਾਲ 2016 ‘ਚ ਬਲਾਤਕਾਰ ਕੀਤਾ ਸੀ । ਸੰਦੀਪ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ , ਇਸ ਲਈ ਉਸਨੇ ਉਦੋਂ ਸਿ਼ਕਾਇਤ ਦਰਜ਼ ਨਹੀਂ ਕਰਾਈ । 2017 ਵਿੱਚ ਵਿਧਾਨ ਚੋਣਾਂ ਸਮੇਂ ਸੰਦੀਪ ਨੂੰ ਉਸਨੂੰ ਇੱਕ ਮਹੀਨੇ ਤੱਕ ਹੋਟਲ ‘ਚ ਰੱਖਿਆ । ਇਸ ਦੌਰਾਨ 7 ਲੋਕਾਂ ਨੇ ਉਸ ਨਾਲ ਲਗਾਤਾਰ ਬਲਾਤਕਾਰ ਕੀਤਾ । ਜਦੋਂ ਉਹ ਗਰਭਵਤੀ ਹੋ ਗਈ ਤਾਂ ਜ਼ਬਰੀ ਉਸਦਾ ਗਰਭਪਾਤ ਕਰਾਇਆ ਗਿਆ।’
ਇਸ ਮਾਮਲੇ ਦੀ ਜਾਂਚ ਐਸਐਸਪੀ ਰਵਿੰਦਰ ਵਰਮਾ ਨੂੰ ਸੌਂਪੀ ਗਈ ਸੀ । ਜਾਂਚ ਤੋਂ ਬਾਅਦ ਵਿਧਾਇਕ ਸਮੇਤ ਬਾਕੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ । ਹੁਣ ਪੀੜਤਾ ਦੇ ਮੈਜਿਸਟ੍ਰੇਟ ਅੱਗੇ ਬਿਆਨ ਦਰਜ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ । ਜਦਕਿ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ।

Real Estate