ਕੀ ਤੈਥੋਂ ਰੰਗ ਹੋਣੀ “ਪੱਗ”

ਪ੍ਰਭਜੋਤ ਕਾਰਿਆ

ਕੀ ਕਹਾਂ ? ਕੀ ਦਿਆਂ?
ਮੈਂ ਜਵਾਬ ਤੇਰੇ ਪੁੱਛੇਦਾ
ਕੋਈ ਦਿਸੇ ਨਾ ਰਾਹ ਵੇ।
ਸਾਰੇ ਖਾਰੇ ਰਾਹਾਂ’ ਤੇ
ਮੈਂ ਤੁਰਦੀ ਨੇ ਤੱਕਿਆ
ਦਿਲ ਚੂਰੋ ਚੂਰ
ਰੂਹਾਂ ਚੁੱਪ ਸੁਣ
“ਮੁੜੀਆਂ”।
ਅੱਖਾਂ’ਚ ਸਨ ਅਥਰੂ
ਹੌਂਕੇ ਸਾਹ” ਟੁੱਟਵੇ”
ਪੁੱਛਿਆ ਸੀ ਜਦ ਮੈਂ
ਹੱਥ ਉਨ੍ਹਾਂ ਵਲ ਕਰ ਕੇ
ਦਿੱਤਾ ਨਾ ਜਵਾਬ ਉਨ੍ਹਾਂ
ਭਾਵੇਂ ਬੁੱਲ੍ਹਾਂ ਉਤੇ ਬਾਤ ਸੀ।

ਦੱਸ ਕਿਵੇਂ ਰੰਗਾਂ
ਸ਼ਬਦਾਂ ਤੇ ਤੇਰੇ ਮੈਂ
ਸੁੱਚੀ ਫੁੱਲਕਾਰੁ?

ਕੀ ਤੈਥੋਂ ਰੰਗ ਹੋਣੀ
“ਪੱਗ”
ਉਸੇ ਰੰਗ ਦੀ?

ਚੱਲ ਜੇ ਤੂੰ ਚਾਹੇ ਰੰਗਾਂ
ਤੇਰੇ ਦਿੱਤੇ ਰੰਗ ਲਾ
ਮੈਂ ਦਿਲ ਵਾਲਾ
“ਕੈਨਵਸ”

ਦੱਸ ਇਕ ਗੱਲ ਤੂੰ
ਕਿੰਝ ਕੱਜ ਰੱਖੇਗਾ
ਮੁਹੱਬਤੀ ਉਹ ਰੰਗ ਫੜ
ਜੇ ਵੱਗ ਤੁਰੇ—
ਸਭ ਸਤਰੰਗੀ ਹੋ ਹੱਥਾਂ ‘ਚੋਂ?

ਹੱਥਾਂ ਦੀਆਂ ਲਕੀਰਾਂ ਤਾਂ
ਛੱਡਣ ਨਾ ਫਕੀਰ ਵੀ
ਜੋ ਸ਼ੀਸ਼ੇ ਦੀਆਂ ਕੰਧਾਂ ਘੜ
ਵੱਸਦੇ ਉਜਾੜਾ ‘ਚ।

ਤੂੰ ਕਹਿੰਦਾ ‘ਕਰਾਂ’ ਮੈਂ
ਵਿਸ਼ਵਾਸ ਤੇਰੇ ਕਹੇ ਦਾ
ਪਾਣੀ ਦੀਆਂ ਲੀਕਾ ਤੇ
ਪਲਾ ਫੜ੍ਹ ਹਵਾ ਹੋ
ਖ਼ੁਆਬੀ ਦਹਿਲੀਜ਼ਾ’ ਤੋਂ
ਤੇ ਉੱਡ ਤੁਰਾਂ ਤੇਰੇ ਨਾਲ?

Real Estate