ਐਸ ਐਸ ਪੀ ਨੇ ਚੰਡੀਗੜ੍ਹ ਲਿਜਾ ਕੇ ਬਲਾਤਕਾਰ ਕੀਤਾ ਸੀ ,ਹੁਣ ਹੋਈ ਸਜ਼ਾ

2341

ਸਮੂਹਿਕ ਆਤਮਹੱਤਿਆ ਦੇ ਮਾਮਲੇ ‘ਚ ਸਾਬਕਾ ਡੀਆਈਜੀ ਨੂੰ 8 ਅਤੇ ਮੌਜੂਦਾ ਡੀਐਸਪੀ ਨੂੰ 4 ਸਾਲ ਕੈਦ
ਅੰਮ੍ਰਿਤਸਰ ਵਿੱਚ ਡੇਢ ਦਹਾਕੇ ਪੁਰਾਣੇ ਸਮੂਹਿਕ ਆਤਮਹੱਤਿਆ ਮਾਮਲੇ ‘ਚ ਆਖਿਰ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸਜ਼ਾ ਸੁਣਾ ਹੀ ਦਿੱਤੀ ਗਈ । ਅੰਮ੍ਰਿਤਸਰ ਦੀ ਜਿਲ੍ਹਾ ਅਦਾਲਤ ਨੇ ਇਸ ਮਾਮਲੇ ‘ਚ ਸਾਬਕਾ ਡੀਆਈਜੀ ਕੁਲਤਾਰ ਸਿੰਘ ਸਣੇ 5 ਵਿਅਕਤੀਆਂ ਨੂੰ 8 -8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਡੀਐਸਪੀ ਹਰਦੇਵ ਸਿੰਘ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਇਸ ਸੇਵਾ ਮੁਕਤ ਡੀਆਈਜੀ ਉਪਰ ਬਲਾਤਕਾਰ ਦਾ ਵੀ ਦੋਸ਼ ਹੈ।
31 ਅਕਤੂਬਰ 2004 ਨੂੰ ਜਦੋਂ ਕਰੋੜੀ ਚੌਂਕ ਇਲਾਕੇ ਦੇ ਨਿਵਾਸੀ ਹਰਦੀਪ ਸਿੰਘ , ਉਸਦੀ ਪਤਨੀ ਰੋਮੀ , ਮਾਂ ਜਸਵੰਤ ਕੌਰ ਅਤੇ ਦੋ ਬੱਚਿਆਂ ਸਿਮਰਨ ਤੇ ਇਸ਼ਮੀਤ ਨੇ ਜ਼ਹਿਰ ਖਾ ਕੇ ਆਤਮਹੱਤਿਆ ਕੀਤੀ ਸੀ । ਮ੍ਰਿਤਕਾਂ ਨੇ ਘਰ ਦੀਆਂ ਕੰਧਾਂ ਉਪਰ ਖੁਦਕਸ਼ੀ ਨੋਟ ਲਿਖੇ ਸਨ। ਜਿਸ ਵਿੱਚ ਉਹਨਾਂ ਨੇ ਪੁਲੀਸ ਅਫਸਰ ਸਮੇਤ ਕੁਝ ਹੋਰ ਲੋਕਾਂ ‘ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਸੀ ।ਬੀਤੇ ਸੋਮਵਾਰ ਨੂੰ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ । ਉਦੋਂ ਸਾਬਕਾ ਡੀਆਈਜੀ ਅਤੇ ਡੀਐਸਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ
ਕੀ ਸੀ ਕਹਾਣੀ ।
ਕਰੋੜੀ ਚੌਂਕ ਦੇ ਵਸਨੀਕ ਹਰਦੀਪ ਸਿੰਘ ਦਾ ਆਪਣੇ ਪਿਤਾ ਸੁੰਦਰ ਸਿੰਘ ਨਾਲ ਵਿਵਾਦ ਚੱਲਦਾ ਸੀ । 11 ਅਗਸਤ 2004 ਨੂੰ ਲੜਾਈ ਦੌਰਾਨ ਹਰਦੀਪ ਸਿੰਘ ਕੋਲੋਂ ਆਪਣੇ ਬਾਪ ਦੀ ਮੌਤ ਹੋ ਗਈ । ਪਿਤਾ ਦੀ ਮੌਤ ਮਗਰੋਂ ਹਰਦੀਪ ਉਸਦੀ ਲਾਸ਼ ਨੂੰ ਟਿਕਾਣੇ ਲਾ ਰਿਹਾ ਸੀ ਤਾਂ ਉਸਦੇ ਤਾਇਆ ਮਹਿੰਦਰ ਸਿੰਘ ਦੀ ਨੂੰਹ ਸ਼ਬਰੀਨ ਕੌਰ ਨੇ ਦੇਖ ਲਿਆ। ਇਸ ਮਗਰੋਂ ਮਹਿੰਦਰ ਸਿੰਘ , ਸ਼ਬਰੀਨ ਕੌਰ , ਪਰਮਿੰਦਰ ਕੌਰ ਅਤੇ ਉਸਦੇ ਪਤੀ ਪਲਵਿੰਦਰ ਸਿੰਘ ਨੇ ਹਰਦੀਪ ਨੂੰ ਪੁਲੀਸ ਤੋਂ ਗ੍ਰਿਫ਼ਤਾਰ ਕਰਵਾਉਣ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਨਾ ਸੁਰੂ ਕਰ ਦਿੱਤਾ ।
ਦੋਸ਼ ਹੈ ਕਿ ਇਹਨਾਂ ਲੋਕਾਂ ਨੇ ਹਰਦੀਪ ਤੋਂ ਡਰਾ ਕੇ 7 ਲੱਖ ਰੁਪਏ ਲਏ ਸਨ । ਇਹਨਾਂ ਦੇ ਚੁੰਗਲ ਤੋਂ ਛੁਟਕਾਰਾ ਪਾਉਣ ਲਈ ਹਰਦੀਪ ਸਿੰਘ ਦੇ ਇੱਕ ਦੋਸਤ ਉਸਦੀ ਮੁਲਾਕਾਤ ਤਤਕਾਲੀ ਐਸਐਸਪੀ ਕੁਲਤਾਰ ਸਿੰਘ ਕਰਵਾਈ । ਕੁਲਤਾਰ ਸਿੰਘ ਨੇ ਹਰਦੀਪ ਸਿੰਘ ਦੇ ਖਿਲਾਫ਼ ਕਮਜ਼ੋਰ ਕੇਸ ਤਿਆਰ ਕਰਨ ਦੇ ਲਈ ਪੰਜ ਲੱਖ ਰੁਪਏ ਲਏ। ਫਿਰ 7 ਲੱਗ ਰੁਪਏ ਦੀ ਹੋਰ ਮੰਗ ਕਰਨ ਲੱਗਾ । ਐਨਾ ਹੀ ਨਹੀਂ , ਦੋਸ਼ ਇਹ ਵੀ ਹੈ ਕਿ ਐਸਐਸਪੀ ਨੇ ਆਪਣੇ ਦਫ਼ਤਰ ਵਿੱਚ ਹਰਦੀਪ ਦੀ ਪਤਨੀ ਰੋਮੀ ਨਾਲ ਬਲਾਤਕਾਰ ਵੀ ਕੀਤਾ ਸੀ । ਐਸਐਸਪੀ ਕੁਲਤਾਰ ਸਿੰਘ , ਹਰਦੀਪ ਸਿੰਘ ਨੂੰ ਬਲੈਕਮੇਲ ਕਰਦੇ ਹੋਏ ਉਸਦੀ ਪਤਨੀ ਨੂੰ ਚੰਡੀਗੜ੍ਹ ਦੇ ਇੱਕ ਗੈਸਟ ਹਾਊਸ ਵਿੱਚ ਵੀ ਲੈ ਕੇ ਗਿਆ ਸੀ ।
ਪੁਲੀਸ ਅਤੇ ਰਿਸ਼ਤੇਦਾਰਾਂ ਦੀ ਲਗਾਤਾਰ ਬਲੈਕਮੇਲਿੰਗ ਤੋਂ ਤੰਗ ਆ ਕੇ ਹਰਦੀਪ ਸਿੰਘ ਨੇ 30 ਅਕਤੂਬਰ 2004 ਦੀ ਰਾਤ ਨੂੰ ਮਾਂ ਜਸਵੰਤ ਕੌਰ, ਪਤਨੀ ਰੋਮੀ , ਬੇਟੇ ਇਸ਼ਮੀਤ (6 ਸਾਲ) ਅਤੇ ਬੇਟੇ ਸਨਮੀਤ ( 9 ਸਾਲ ) ਘਰ ਵਿੱਚ ਆਤਮਹੱਤਿਆ ਕਰ ਲਈ ਸੀ । ਆਤਮਹੱਤਿਆ ਤੋਂ ਪਹਿਲਾਂ ਹਰਦੀਪ ਸਿੰਘ ਨੇ ਪੁਲੀਸ ਅਧਿਕਾਰੀਆਂ ਅਤੇ ਬਲੈਕਮੇਲਿੰਗ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੇ ਨਾਂਮ ਕੰਧ ‘ਤੇ ਲਿਖੇ ਸਨ।
31 ਅਕਤੂਬਰ ਨੂੰ ਸੀ ਡਿਵੀਜਨ ਥਾਣੇ ਦੇ ਤਤਕਾਲੀ ਇੰਚਾਰਜ ਇੰਸਪੈਕਟਰ ( ਹੁਣ ਡੀਐਸਪੀ) ਜਦੋਂ ਘਟਨਾ ਸਥਾਨ ‘ਤੇ ਪਹੁੰਚੇ ਤਾਂ ਉਸਨੇ ਹੁਕਮਾਂ ‘ਦੇ ਮ੍ਰਿਤਕਾਂ ਵੱਲੋਂ ਕੰਧਾਂ ਉੱਤੇ ਲਿਖੇ ਖੁਦਕਸ਼ੀ ਨੋਟ ਨੂੰ ਮਿਟਾਇਆ ਜਾ ਰਿਹਾ ਸੀ ਪ੍ਰੰਤੂ ਮੀਡੀਆ ਦੇ ਪਹੁੰਚਣ ਕਾਰਨ ਸਾਰੇ ਮਾਮਲੇ ਦਾ ਰਾਜ ਖੁੱਲ੍ਹ ਗਿਆ ਸੀ ।
ਅੱਜ ਅਦਾਲਤ ਵੱਲੋਂ ਆਏ ਫੈਸਲੇ ਮੁਤਾਬਿਕ ਸਾਬਕਾ ਡੀਆਈਜੀ ਕੁਲਤਾਰ ਸਿੰਘ 8 ਸਾਲ ਕੈਦ ਅਤੇ 23000 ਰੁਪਏ ਜੁਰਮਾਨਾ ਕੀਤਾ ਗਿਆ ਜਦਕਿ ਡੀਐਸਪੀ ਹਰਦੇਵ ਸਿੰਘ 20000 ਰੁਪਏ ਜੁਰਮਾਨੇ ਨਾਲ ਚਾਰ ਸਾਲ ਦੀ ਕੈਦ ਸੁਣਾਈ ਹੈ। ਹਰਦੀਪ ਦੇ ਚਾਰ ਬਲੈਕਮੇਲਰ ਰਿਸ਼ਤੇਦਾਰਾਂ ਤਾਇਆ ਮਹਿੰਦਰ ਸਿੰਘ , ਨੂੰਹ ਸ਼ਬਰੀਨ ਕੌਰ , ਧੀ ਪਰਮਿੰਦਰ ਕੌਰ ਅਤੇ ਉਸਦੇ ਪਤੀ ਪਲਵਿੰਦਰ ਸਿੰਘ ਨੂੰ 8 -8 ਸਾਲ ਦੀ ਕੈਦ ਸੁਣਾਈ ਹੈ।
ਪੀੜਤ ਧਿਰ ਦੇ ਵਕੀਲ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਉਹ ਅਦਾਲਤ ਦੇ ਨਾਖੁਸ਼ ਹਨ , ਕਿਉਂਕਿ ਪੁਲੀਸ ਵਾਲਿਆਂ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ, ਜਿਹਨਾ ਲਈ 8 ਅਤੇ 4 ਸਾਲ ਦੀ ਸਜ਼ਾ ਬਹੁਤ ਘੱਟ ਹੈ।

Real Estate