ਪਾਕਿਸਤਾਨ ਤੋਂ ਵਾਪਸ ਆਈ ਕਬੱਡੀ ਟੀਮ ਹਰੇਕ ਸਵਾਲ ਦਾ ਜਵਾਬ ਦੇਣ ਨੂੰ ਤਿਆਰ

1302

ਪਾਕਿਸਤਾਨ ਵਰਲਡ ਕਬੱਡੀ ਚੈਂਪੀਅਨਸਿਪ ਦੇ ਲਈ ਸਰਕਾਰ ਅਤੇ ਭਾਰਤੀ ਕਬੱਡੀ ਮਹਾਸੰਘ ਦੀ ਸਹਿਮਤੀ ਬਿਨਾ ਪਾਕਿਸਤਾਨ ਗਈ ਪੰਜਾਬ ਦੀ ਕਬੱਡੀ ਟੀਮ ਕੱਲ੍ਹ ਅਟਾਰੀ ਦੇ ਰਸਤੇ ਭਾਰਤ ਆਈ ਹੈ।
ਪਾਕਿਸਤਾਨ ਜਾਣ ਨੂੰ ਲੈ ਕੇ ਉੱਠੇ ਵਿਵਾਦ ਸਬੰਧੀ ਕੋਚ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਭਾਰਤ ਵੱਲੋਂ ਖੇਡਣ ਨਹੀਂ ਗਏ ਸਨ । ਉਹ ਸਰਕਾਰ ਅਤੇ ਫੈਡਰੇਸ਼ਨ ਦੇ ਹਰੇਕ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ ।
ਪਾਕਿਸਤਾਨੀ ਦੀ ਮੇਜ਼ਬਾਨੀ ਵਿੱਚ 9 ਤੋਂ 17 ਫਰਵਰੀ ਤੱਕ ਵਰਲਡ ਕਬੱਡੀ ਚੈਂਪੀਅਨਸਿਪ ਕਰਵਾਈ ਗਈ ਸੀ ਜਿਸ ਵਿੱਚ ਵੱਖ ਵੱਖ ਕਲੱਬਾਂ ਦੇ 45 ਖਿਡਾਰੀ ਅਤੇ 12 ਅਧਿਕਾਰੀ ਸ਼ਾਮਿਲ ਸਨ । ਭਾਰਤੀ ਖਿਡਾਰੀ , ਖੇਡ ਮੰਤਰਾਲੇ ਜਾਂ ਖੇਡ ਫੈਡਰੇਸ਼ਨ ਦੀ ਕਿਸੇ ਮਨਜੂਰੀ ਤੋਂ ਬਿਨਾ ਪਾਕਿਸਤਾਨ ਖੇਡਣ ਗਏ ਸਨ।
ਇਸ ਕਰਕੇ ਖੇਡ ਮੰਤਰਾਲੇ, ਖੇਡ ਫੈਡਰੇਸ਼ਨ ਅਤੇ ਵਿਦੇਸ਼ ਮੰਤਰਾਲੇ ਨੇ ਸਵਾਲ ਖੜੇ ਕੀਤੇ ਸਨ ।
ਹੁਣ ਜਦੋਂ ਟੀਮ ਟੂਰਨਾਮੈਂਟ ਵਿੱਚ ਦੂਜੇ ਸਥਾਨ ‘ਤੇ ਰਹਿਣ ਮਗਰੋਂ ਵਾਪਸ ਵਤਨ ਮੁੜੀ ਹੈ ਤਾਂ ਕੋਚ ਦਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਦੇਸ਼ ਵੱਲੋਂ ਨਹੀਂ ਬਲਕਿ ਨਿੱਜੀ ਤੌਰ ‘ਤੇ ਖੇਡਣ ਗਏ ਸਨ । ਉਹਨਾ ਕਿਹਾ ਕਿ ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਦੇ ਸੰਦਰਭ ਵਿੱਚ ਇਹ ਚੈਂਪੀਅਨਸਿਪ ਕਰਵਾਈ ਸੀ ਜਿਸ ਵਿੱਚ ਹਿੱਸਾ ਲੈਣ ਲਈ ਉਹਨਾਂ ਨੂੰ ਪਾਕਿਸਤਾਨ ਤੋਂ ਸੱਦਾ ਮਿਲਿਆ ਸੀ ।
ਕੋਚ ਦਵਿੰਦਰ ਸਿੰਘ ਨੇ ਕਿਹਾ ਕਿ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਵਿਵਾਦ ਹੋਵੇਗਾ ਤਾਂ ਉਹ ਜਾਂਦੇ ਹੀ ਨਾ ।

Real Estate