ਨਿਖੁੱਟਾ ਵਿਰਾਗ

ਛਿੰਦਰ ਕੌਰ ਸਿਰਸਾ   
ਮੜ੍ਹੀਂ ਮਸੀਤੀ ਸਭ ਦਰੀਂ ਸੀਸ ਝੁਕਾ ਗਿਆ
ਪੰਜਾਂ ਪੀਰਾਂ ਦੇ ਪੰਜੇ ਦਰ ਖੜਕਾਅ ਗਿਆ
ਕੈਸੀ ਭਟਕਣ ਹੈ ਤਿ੍ਸ਼ਣਾ ਜਾਂ ਇਬਾਦਤ ਹੈ
ਇਸ਼ਕ ਸਾਨੂੰ ਕਿੱਥੇ-ਕਿੱਥੇ ਝੁਕਾਅ ਗਿਆ
ਉਹਨੇ ਫੁੱਲ ਚਾ ਆਖਿਆ ਹੱਸਕੇ ਜਿਸ ਦਿਨ
ਉਸੇ ਦਿਨ ਤੋਂ ਸਾਨੂੰ ਮਹਿਕਣਾ ਆ ਗਿਆ
ਏਡੀ ਛੇਤੀ ਤੇ ਕੱਚੀਆਂ ਕੰਧਾ ਨਹੀਂ ਢਹਿੰਦੀਆਂ
ਜਿੱਡੀ ਛੇਤੀ ਵਾਦੇ’ਤੇ ਉੱਸਰੇ ਮਹਿਲ ਢਾ ਗਿਆ
ਨਿਖੁੱਟਾ ਵਿਰਾਗ ਵੀ ਆਪਣਾਪਣ ਵਿਖਾ ਕੇ
ਕੇਸੋਂ ਕਾਲੇ ਲੇਖ ਸਾਡੇ ਨਾਉਂ ਕਰਾ ਗਿਆ।
ਭੁੱਲਿਆ ਚੁੱਕਿਆ ਵੀ ਨਾ ਸਾਡੇ ਨੇੜੇ ਆਇਆ
ਪੂਰੀ ਹੋਈ ਹਯਾਤੀ ਸਾਡਾ ਵਕਤ ਨੇੜੇ ਆ ਗਿਆ
ਆਪਣੇ ਫੁੱਲ ਵੀ ਭਲਾ ਕਿਸੇ ਆਪ ਚੁਗੇ ਨੇ ਕਦੇ
ਸਾਡੇ ਆਪਣੇ ਫੁੱਲ ਸਾਨੂੰ ਹੱਥੀਂ ਚੁਗਣ ਲਾ ਗਿਆ।
Real Estate