ਵਿਦੇਸ਼ੀ ਔਰਤਾਂ ਦੀ ਕੁੱਖੋਂ ਪੈਦਾ ਹੋਏ ਲੋਕ ਸਰਕਾਰ ‘ਤੇ ਉਂਗਲੀ ਨਾ ਚੁੱਕਣ – ਭਾਜਪਾਈ ਸੰਸਦ ਮੈਂਬਰ

1465

ਮੱਧ ਪ੍ਰਦੇਸ਼ ਤੋਂ ਭਾਜਪਾਈ ਸੰਸਦ ਮੈਂਬਰ ਸੁਧੀਰ ਗੁਪਤਾ ਨੇ ਰਾਹੁਲ ਗਾਂਧੀ ‘ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਦੇਸ਼ ਪਹਿਲਾਂ ਤੋਂ ਹੀ ਵਿਦੇਸ਼ੀ ਔਰਤ ਤੋਂ ਪੈਦਾ ਹੋਏ ਕਿਸੇ ਵਿਅਕਤੀ ਦੇ ਮਾੜੇ ਪ੍ਰਭਾਵ ਦਾ ਸਾਹਮਣਾ ਕਰ ਰਿਹਾ ਸੀ, ਜੋ ਦੇਸ਼ ਦੇ ਰਾਜਕਾਜ ਵਿਚ ਦਖਲ ਦੇ ਰਿਹਾ ਹੈ। ਭਾਰਤ ‘ਤੇ ਇਸ ਦਾ ਬੁਰਾ ਅਸਰ ਪੂਰਾ ਦੇਸ਼ ਦੇਖ ਰਿਹਾ ਹੈ। ਉਹਨਾਂ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਬੋਲਦੇ ਹੋਏ ਕਿਹਾ ਕਿ ਜੋ ਵਿਦੇਸ਼ੀ ਔਰਤ ਦੀ ਕੁੱਖੋਂ ਪੈਦਾ ਹੋਏ, ਉਹਨਾਂ ਨੂੰ ਸਰਕਾਰ ‘ਤੇ ਉਂਗਲੀ ਨਹੀਂ ਚੁੱਕਣੀ ਚਾਹੀਦੀ। ਇਸੇ ਦੌਰਾਨ ਭਾਜਪਾਈ ਆਗੂ ਨੇ ਪੁਲਵਾਮਾ ਹਮਲੇ ਨਾਲ ਸਬੰਧਤ ਰਾਹੁਲ ਗਾਂਧੀ ਦੇ ਟਵੀਟ ‘ਤੇ ਸਵਾਲ ਪੁੱਛਿਆ। ਰਾਹੁਲ ਗਾਂਧੀ ਦੇ ਸਵਾਲਾਂ ਦੇ ਜਵਾਬ ਦਿੰਦੇ ਉਹਨਾਂ ਕਿਹਾ ਕਿ,’ਅਜਿਹੇ ਸਮੇਂ ਜਦੋਂ ਪੂਰੇ ਦੇਸ਼ ਨੇ ਪੁਲਵਾਮਾ ਹਮਲੇ ਵਿਚ ਮਾਰੇ ਗਏ ਬਹਾਦਰ ਜਵਾਨਾਂ ਦੇ ਬਲੀਦਾਨ ਨੂੰ ਯਾਦ ਕੀਤਾ, ਰਾਹੁਲ ਗਾਂਧੀ ਨੇ ਬੇਸ਼ਰਮੀ ਨਾਲ ਹਮਲੇ ਬਾਰੇ ਸਵਾਲ ਚੁੱਕੇ। ਸਾਨੂੰ ਸ਼ਰਮ ਆਉਂਦੀ ਹੈ ਕਿ ਰਾਹੁਲ ਸਾਡੇ ਵਿਚੋਂ ਹਨ’। ਦੱਸ ਦਈਏ ਕਿ ਪੁਲਵਾਮਾ ਹਮਲੇ ਦੀ ਪਹਿਲੀ ਬਰਸੇ ਮੌਕੇ ਟਵੀਟਰ ‘ਤੇ ਪੁੱਛਿਆ ਸੀ ਕਿ ਇਸ ਹਮਲੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ?
ਭਾਜਪਾਈ ਆਗੂ ਅੱਗੇ ਨੇ ਕਿਹਾ ਕਿ ਅਸੀਂ ਇਹ ਵੀ ਸਵਾਲ ਕਰ ਸਕਦੇ ਹਾਂ ਕਿ ਇਕ ਇਟਾਲੀਅਨ ਔਰਤ ਅਤੇ ਭਾਰਤੀ ਵਿਅਕਤੀ ਦੇ ਵਿਆਹ ਨਾਲ ਕਿਸ ਦਾ ਲਾਭ ਹੋਇਆ ਹੈ, ਘੱਟੋ ਘੱਟ ਦੇਸ਼ ਨੇ ਤਾਂ ਇਸ ਵਿਆਹ ਦਾ ਲਾਭ ਨਹੀਂ ਉਠਾਇਆ।

Real Estate