ਕੁੜੀ ਦੀ ਹਿੰਮਤ ਅੱਗੇ ਝੁਕੀ ਮੰਜਿਲ – ਵਕੀਲਾਂ ਬਣੀ ਜੱਜ

3625

ਸੁਖਨੈਬ ਸਿੰਘ ਸਿੱਧੂ
ਜਦੋਂ ਹੱਲਾ ਗੁੱਲਾ ਹੋਇਆ ਪਿੰਡ ‘ਚ ਇੱਕ ਹੀ ਮੁਸਲਮਾਨਾਂ ਦਾ ਘਰ ‘ਚ ਸੀ । ਪਿੰਡ ਦੇ ਮੋਹਤਬਰਾਂ ਨੇ ਆਖਿਆ, ‘ ਜੋ ਮਰਜ਼ੀ ਹੋਜੇ ਆਪਾਂ ਪਿੰਡ ਵਿੱਚ ਇਹਨਾਂ ਨੂੰ ਪਿੰਡ ‘ਚ ਵੱਸਦੇ ਰੱਖਣਾ । ’
ਭਾਈਚਾਰਕ ਸਾਂਝ ਸੀ , ਰਿਸ਼ਤਿਆਂ ਦਾ ਮੋਹ ਅਤੇ ਪਿਆਰ ਦੀਆਂ ਤੰਦਾਂ ਸਨ । ਪਿੰਡ ਵਾਲਿਆਂ ਨੇ ਵਕੀਲਾਂ ਦੇ ਪੜਦਾਦੇ ਨੂੰ ਪਿੰਡੋਂ ਨਾ ਜਾਣ ਦਿੱਤਾ ।
ਉਹ ਇੱਥੇ ਹੀ ਰਹੇ ।
ਰਿਸ਼ਤਾ ਰੂਹ ਦਾ ਸੀ । ਸਾਥ ‘ਤੇ ਸਬੱਬ ਮਿਲਦੇ ਰਹੇ । ਪਰਿਵਾਰ ਪਿੰਡ ‘ਚ ਬਾਕੀਆਂ ਵਾਂਗੂੰ ਰਹਿੰਦਾ ਰਿਹਾ। ਪਿੰਡ ਵਾਲੇ ਹਰ ਦੁੱਖ ਸੁੱਖ ‘ਚ ਨਾਲ ਖੜ੍ਹੇ । ਵਕੀਲਾਂ ਦੀ ਪੜਾਈ ‘ਚ ਆਰਥਿਕਤਾ ਅੜਿੱਕਾ ਨਾ ਬਣਨ ਦਿੱਤੀ ।
ਪਿੰਡ ਕਿਸੇ ਇੱਕ ਦਾ ਨਹੀਂ ਹੁੰਦਾ ।
ਅੱਜ ਸਵੇਰੇ ਅੱਖ ਖੁੱਲ੍ਹਦਿਆਂ ਹੀ ਬਾਈ ਜਗਰੂਪ ਮਹਿਣਾ ਦ ਫੋਨ ਆਇਆ ਤੇ ਕਹਿੰਦਾ , ‘ਬਾਈ ਸਾਡੇ ਪਿੰਡ ਜਾਓ , ਸਾਡੇ ਪਿੰਡ ਦੀ ਧੀ ਅੱਜ ਪੂਰੇ ਪੰਜਾਬ ਵਿੱਚ ਮੋਹਰੀ ਆਈ ਹੈ,ਜੱਜ ਬਣੀ ਹੈ, ਤੁਸੀ ਸਾਂਝ ਦਾ ਸੁਨੇਹਾ ਦਿਓ ਜਾ ਕੇ ।’
ਫੋਨ ਨੰਬਰ ਆ ਗਿਆ ਸੀ , ਅਸੀਂ ਮੋਗੇ ਆਲ੍ਹੀ ਵੱਡੀ ਸੜਕ ‘ਤੇ ਬਣੇ ਸੀਨੀਅਰ –ਸੰਕਂੈਡਰੀ ਸਕੂਲ ਮਹਿਣਾ ‘ਚ ਪਹੁੰਚੇ ਤਾਂ ਸਕੂਲ ਵਿੱਚ ਸਾਦਾ ਪਰ ਬੇਹੱਦ ਪ੍ਰਭਾਵਸ਼ਾਲੀ ਪ੍ਰੋਗਰਾਮ ਚੱਲ ਰਿਹਾ ਸੀ ।
ਜਦੋਂ ਸਟੇਜ ਕੋਈ ਅਧਿਆਪਕ ਵਕੀਲਾਂ ਦੀ ਸਿਫ਼ਤ ਕਰਦਾ ਤਾਂ ਕੋਲੇ ਬੈਠੇ ਵਕੀਲਾਂ ਦੇ ਬਾਪ ਦੀਆਂ ਅੱਖਾਂ ਵਿੱਚ ਹੰਝੂ ਟਪੂੰਸੀਆਂ ਮਾਰਕੇ ਬਾਹਰ ਆਉਂਦੇ ਕਦੇ ਉਹਦੀ ਦਾਦੀ ਆਪਣੀ ਪੋਤੀ ਦੇ ਮੋਹ ‘ਚ ਭਿੱਜੀ ਹੋਈ ਆਪਣੀ ਚੁੰਨੀ ਨਾਲ ਨਮ ਅੱਖਾਂ ਸਾਫ਼ ਕਰਦੀ ।
ਮਾਂ ਵਿਚਾਰੀ ਕੁਝ ਬੋਲ ਨਹੀਂ ਸਕਦੀ ਸੀ, ਗੱਚ ਭਰਿਆ ਹੋਇਆ । ਚਾਚੇ ਦਾ ਚਾਅ ਦੇਖਿਆ ਬਣਦਾ ਸੀ ।
ਪਿਤਾ ਰਮਜਾਨ ਖਾਨ ਦੀ ਧੀ ਬੀਬੀ ਵਕੀਲਾਂ ਨੇ ਓਬੀਸੀ ਕੈਟਾਗਿਰੀ ਵਿੱਚ ਸੈੱਲਫ ਸਟੱਡੀ ਫਾਰ ਜਸਟਿਸ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਉਹ ਵੀ ਪੰਜਾਬੀ ਮੀਡੀਅਮ ਵਿੱਚੋਂ ।
ਬਾਕੀ ਆਹ ਇੰਟਰਵਿਊ ਦਾ ਲਿੰਕ ਪਿਆ ਇਹ ਗੱਲਬਾਤ ਸੁਣਿਓ ।
ਫਿਰ ਇੱਕ ਯਾਦਗਾਰੀ ਭਾਸ਼ਣ ਤੁਹਾਡੇ ਲਈ ਸਾਂਝਾ ਕਰਾਂਗੇ ਜਿਹੜਾ ਦੱਸੇਗਾ ਕਿ ਮੌਕੇ ਕਿਵੇਂ ਮਿਲਦੇ ਹਨ ਅਤੇ ਮਸੀਬਤਾਂ ਦੇ ਪਹਾੜ ਕਿਵੇਂ ਸਰ ਕੀਤੇ ਜਾਂਦੇ ਹਨ।

Real Estate