ਅਮਰੀਕਾ : ਨਾਈਟ ਕਲੱਬ ਵਿੱਚ ਗੋਲੀਬਾਰੀ ਇੱਕ ਦੀ ਮੌਤ, 4 ਜ਼ਖਮੀ

8187

ਅਮਰੀਕਾ ਦੇ ਕਨੇਕਟਿਕਟ ਰਾਜ ਦੇ ਇੱਕ ਨਾਈਟ ਕਲੱਬ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ‘ਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 4 ਲੋਕ ਜਖਮੀ ਹੋ ਗਏ। ਸ਼ੁਰੂਆਤੀ ਪੁਲਿਸ ਜਾਂਚ ਵਿਚ ਪਤਾ ਚਲਾ ਹੈ ਕਿ ਚਾਰ ਲੋਕ ਜਖਮੀ ਹੋਏ ਹਨ ਜਦੋਂਕਿ ਇੱਕ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਜ਼ਖਮੀਆਂ ਵਿੱਚ ਦੋ ਪੁਰਸ਼ ਤੇ ਦੋ ਮਹਿਲਾਵਾਂ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਪੁਲਿਸ ਅਨੁਸਾਰ ਦੱਸਿਆ ਕਿ ਗੋਲੀਬਾਰੀ ਹਰਟਫੋਡ ਸਾਊਥ ਐਂਡ ਦੇ ਮਜੈਸਟਿਕ ਲੋਂਜ ਅੰਦਰ ਵਾਪਰੀ ਹੈ। ਫਿਲਹਾਲ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਕੋਈ ਜਾਣਕਾਰੀ ਨਹੀਂ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

Real Estate