ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀ ਅੱਜ ਅਮਿਤ ਸ਼ਾਹ ਨੂੰ ਜਾਣਗੇ ਮਿਲਣ

918

ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀ ਅੱਜ ਅਮਿਤ ਸ਼ਾਹ ਨੂੰ ਜਾਣਗੇ ਮਿਲਣ ਦਿੱਲੀ ਦੇ ਸ਼ਾਹੀਨ ਬਾਗ਼ ‘ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਧਰਨਾਕਾਰੀ ਅੱਜ ਅੱਜ ਐਤਵਾਰ ਨੂੰ ਦੁਪਹਿਰ 2 ਵਜੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਣ ਲਈ ਜਾਣਗੇ। ਉਹ ਸੜਕ ਨੰਬਰ 13–ਏ ਤੋਂ ਕ੍ਰਿਸ਼ਨ ਮੈਨਨ ਮਾਰਗ ਸਥਿਤ ਗ੍ਰਹਿ ਮੰਤਰੀ ਦੀ ਰਿਹਾਇਸ਼ਗਾਹ ਤੱਕ ਪੈਦਲ ਮਾਰਚ ਕਰਨਗੇ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਕਿਰਿਆ ਅਧੀਨ ਪ੍ਰਦਰਸ਼ਨਕਾਰੀ ਆਪਣੀ ਗੱਲ ਰੱਖਣ ਲਈ ਜੇ ਕੋਈ ਬੇਨਤੀ ਕਰਦੇ ਹਨ, ਤਾਂ ਸਰਕਾਰ ਦੇ ਨੁਮਾਇੰਦੇ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ। ਉਂਝ ਭਾਵੇਂ, ਸ਼ਾਹ ਨਾਲ ਮੁਲਾਕਾਤ ਲਈ ਕੋਈ ਬੇਨਤੀ ਨਹੀਂ ਕੀਤੀ ਗਈ ਹੈ।
ਸ਼ਾਹੀਨ ਬਾਗ਼ ’ਚ 15 ਦਸੰਬਰ, 2019 ਭਾਵ ਲਗਭਗ ਦੋ ਮਹੀਨਿਆਂ ਤੋਂ ਲੋਕ ਨਾਗਰਿਕਤਾ ਸੋਧ ਕਾਨੂੰਨ, ਐੱਨਸੀਆਰ ਤੇ ਐੱਨਪੀਆਰ ਵਿਰੁੱਧ ਧਰਨੇ ’ਤੇ ਬੈਠੇ ਹਨ।

Real Estate