ਜਾਮੀਆ ਪੁਲਿਸ ਗੁੰਡਾਗਰਦੀ ਮਾਮਲਾ : ਲਾਇਬ੍ਰੇਰੀ ਵਿੱਚ ਬੈਠ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੁੱਟਿਆ ਸੀ ਦਿੱਲੀ ਪੁਲਿਸ ਨੇ !

1297

ਪਿਛਲੇ ਦਿਨਾਂ ਵਿੱਚ ਨਾਗਰਿਕਤਾ ਸੋਧ ਐਕਟ 2019 ਪਾਸ ਹੋਣ ਤੋਂ ਤੁਰੰਤ ਬਾਅਦ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਵਿਰੋਧ ਤੋਂ ਬਾਅਦ ਦਿੱਲੀ ਪੁਲਿਸ ਨੇ ਵਿਦਿਆਰਥੀਆਂ ‘ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਉਸ ਸਮੇਂ, ਪੁਲਿਸ ‘ਤੇ ਜਾਮੀਆ ਦੀ ਲਾਇਬ੍ਰੇਰੀ ਵਿਚ ਬੈਠੇ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਹਾਲਾਂਕਿ ਕਿ ਪੁਲਿਸ ਦਾਅਵਾ ਕਰ ਰਹੀ ਸੀ ਕਿ ਉਸ ਨੇ ਲਾਇਬ੍ਰੇਰੀ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਕੁੱਟਮਾਰ ਨਹੀਂ ਕੀਤੀ। ਪਰ ਹੁਣ ਇਸ ਦੀ ਵੀਡੀਓ ਵਾਇਰਲ ਹੋਈ ਹੈ, ਵੀਡੀਓ ਵਿਚ ਦਿੱਸ ਰਿਹਾ ਹੈ ਕਿ ਵਿਦਿਆਰਥੀ ਚੰਗੇ ਭਲੇ ਬੈਠ ਕੇ ਪੜ੍ਹ ਰਹੇ ਸਨ ਪਰ ਇਕਦਮ ਪੁਲਿਸ ਉਥੇ ਪਹੁੰਚ ਗਈ ਤੇ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।49 ਸਕਿੰਟ ਦਾ ਵੀਡੀਓ ਦੱਸ ਰਿਹਾ ਹੈ ਕਿ ਪੁਲਿਸ ਨੇ ਕਿਸ ਤਰ੍ਹਾਂ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ। ਪੁਲਿਸ ਮੁਲਾਜ਼ਮ ਲਾਇਬ੍ਰੇਰੀ ਵਿੱਚ ਦਾਖਲ ਹੁੰਦੇ ਹੋਏ ਇਥੇ ਪੜ੍ਹ ਰਹੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਦਿੱਲੀ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਅਪਰਾਧ) ਪ੍ਰਵੀਰ ਰੰਜਨ ਨੇ ਕਿਹਾ ਕਿ ਇਸ ਵੀਡੀਓ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਹਾਲਾਂਕਿ ਪਹਿਲਾਂ ਅਜਿਹੀ ਕਾਰਵਾਈ ਤੋਂ ਪੁਲਿਸ ਮੁੱਕਰ ਰਹੀ ਸੀ ਪਰ ਵੀਡੀਓ ਸਾਹਮਣੇ ਆਉਣ ਤੇ ਦਿੱਲੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ।

Real Estate