ਨਮ ਅੱਖਾਂ ਨਾਲ ਸਕੂਲ ਵੈਨ ਹਾਦਸੇ ‘ਚ ਮਾਰੇ ਗਏ ਮਾਸੂਮਾਂ ਦੀ ਵਿਦਾਇਗੀ

1079

ਸ਼ਨੀਵਾਰ ਨੂੰ ਲੌਂਗੋਵਾਲ ‘ਚ ਵਾਪਰੇ ਸਕੂਲ ਵੈਨ ਹਾਦਸੇ ‘ਚ ਮਾਰੇ ਗਏ ਚਾਰਾਂ ਮਾਸੂਮ ਬੱਚਿਆਂ ਦਾ ਲੌਗੋਵਾਲ ਦੇ ਰਾਮ ਬਾਗ ‘ਚ ਵਿਖੇ ਇਕੱਠਿਆਂ ਦਾ ਹੀ ਅੰਤਿਮ ਸਸਕਾਰ ਕੀਤਾ ਗਿਆ। ਹਾਦਸੇ ‘ਚ ਸੁਖਜੀਤ ਕੌਰ, ਪੁੱਤਰੀ ਜਗਸੀਰ ਸਿੰਘ, ਨਵਜੋਤ ਕੌਰ, ਪੁੱਤਰੀ ਜਸਵੀਰ ਸਿੰਘ, ਸਿਮਰਜੀਤ ਸਿੰਘ, ਪੁੱਤਰ ਕੁਲਵੰਤ ਸਿੰਘ ਅਤੇ ਆਰਾਧਿਆ, ਪੁੱਤਰੀ ਸਤਪਾਲ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਸੰਗਰੂਰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜਿਆ ਗਿਆ ਸੀ। ਅੱਜ ਐਤਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਜਦੋਂ ਐਂਬੂਲੈਂਸ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਰਾਮ ਬਾਗ ਲੌਂਗੋਵਾਲ ਵਿਖੇ ਪੁੱਜੀ ਤਾਂ ਸਮੁੱਚਾ ਮਾਹੌਲ ਗ਼ਮਗੀਨ ਹੋ ਗਿਆ। ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਤੇ ਨੇੜਲੇ ਰਿਸ਼ਤੇਦਾਰ ਧਾਹਾਂ ਮਾਰ-ਮਾਰ ਕੇ ਰੋ ਰਹੇ ਸਨ ਅਤੇ ਮੌਕੇ ‘ਤੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ। ਚਾਰੇ ਬੱਚਿਆਂ ਦਾ ਵੱਖ-ਵੱਖ ਚਿਤਾਵਾਂ ‘ਚ ਧਾਰਮਿਕ ਰੀਤਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਲੋਕ ਵੱਡੀ ਗਿਣਤੀ ‘ਚ ਮਾਸੂਮਾਂ ਨੂੰ ਸ਼ਰਧਾਂਜਲੀ ਦੇਣ ਆਏ ਹੋਏ ਸਨ।

Real Estate