ਟਰੰਪ ਦੇ ਅਹਿਮਦਾਬਾਦ ਦੇ 3 ਘੰਟਿਆਂ ਦੇ ਦੌਰੇ ਤੇ 100 ਕਰੋੜ ਤੋਂ ਵੀ ਵੱਧ ਹੋਣਗੇ ਖ਼ਰਚ !

1026

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦਾ ਦੌਰਾ ਚਰਚਾ ਵਿੱਚ ਹੈ। ਟਰੰਪ 24 ਫਰਵਰੀ ਨੂੰ ਗੁਜਰਾਤ ‘ਚ ਤਿੰਨ ਘੰਟੇ ਦੇ ਦੌਰੇ ਲਈ ਅਹਿਮਦਾਬਾਦ ਜਾਣਗੇ। ਗੁਜਰਾਤ ਟਰੰਪ ਦੇ ਸਵਾਗਤ ਅਤੇ ਸਨਮਾਨ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਅੰਕੜਿਆਂ ਅਨੁਸਾਰ ਗੁਜਰਾਤ ਸਰਕਾਰ ਟਰੰਪ ਦਾ ਸਵਾਗਤ ਕਰਨ ਲਈ 100 ਕਰੋੜ ਰੁਪਏ ਤੋਂ ਵੱਧ ਖਰਚ ਕਰਨ ਜਾ ਰਹੀ ਹੈ। ਗੁਜਰਾਤ ਦੇ ਸੀਐਮ ਵਿਜੇ ਰੁਪਾਨੀ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਟਰੰਪ ਦੀ ਮੇਜ਼ਬਾਨੀ ਕਰਨ ਵਿਚ ਬਜਟ ਕਿਸੇ ਵੀ ਤਰ੍ਹਾਂ ਨਾਲ ਵਿਚਾਲੇ ਨਹੀਂ ਆਉਣਾ ਚਾਹੀਦਾ। ਅਹਿਮਦਾਬਾਦ ਮਿਊਸੀਪਲ ਕਾਰਪੋਰੇਸ਼ਨ (ਏਐਮਸੀ) ਅਤੇ ਅਹਿਮਦਾਬਾਦ ਸ਼ਹਿਰੀ ਵਿਕਾਸ ਅਥਾਰਟੀ (ਏਯੂਡੀਏ) ਸ਼ਹਿਰ ਵਿਚ ਸੜਕਾਂ ਦੀ ਮੁਰੰਮਤ ਅਤੇ ਸੁੰਦਰੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਇਸ ‘ਤੇ ਕੁਲ 100 ਕਰੋੜ ਤੋਂ ਵੀ ਜ਼ਿਆਦਾ ਦੀ ਲਾਗਤ ਆ ਰਹੀ ਹੈ। 17 ਸੜਕਾਂ ਦੀ ਮੁਰੰਮਤ ਅਤੇ 1।5 ਦੀ ਸੜਕ ਦੀ ਮੁਰੰਮਤ ਅਤੇ ਸੁੰਦਰੀਕਰਨ ਲਈ 60 ਕਰੋੜ ਦਾ ਬਜਟ ਨਿਰਧਾਰਤ ਕੀਤਾ ਗਿਆ ਹੈ। ਇਹ ਉਹੀ 1।5 ਕਿਲੋਮੀਟਰ ਸੜਕ ਹੈ ਜੋ ਰਾਸ਼ਟਰਪਤੀ ਟਰੰਪ ਏਅਰਪੋਰਟ ਤੋਂ ਸਿੱਧੇ ਮੋਟੇਰਾ ਸਟੇਡੀਅਮ ਨੂੰ ਜਾਂਦੀ ਹੈ। ਇਸ ਸੜਕ ਦੇ ਸੁੰਦਰੀਕਰਨ ਲਈ ਵਿਸ਼ੇਸ਼ ਤੌਰ ‘ਤੇ 6 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ। ਵਿਕਾਸ ਅਥਾਰਟੀ ਸੜਕਾਂ ਲਈ 20 ਕਰੋੜ ਦਾ ਬਜਟ ਖਰਚ ਕਰ ਰਹੀ ਹੈ। ਹਾਲਾਂਕਿ ਇਸ ਵਿਚ ਕੇਂਦਰ ਸਰਕਾਰ ਖਰਚ ਕਰ ਰਹੀ ਹੈ, ਪਰ ਇਸ ਦਾ ਵੱਡਾ ਹਿੱਸਾ ਰਾਜ ਸਰਕਾਰ ਵੀ ਖਰਚ ਕਰ ਰਹੀ ਹੈ।
ਇਸੇ ਦੌਰਾਨ ਹੀ ਰੰਪ ਨੇ ਲੰਘਣਾ ਹੈ ਉਸੇ ਰਾਹ ਦੇ ਨਾਲ ਹੀ ਝੁੱਗੀਆਂ-ਝੋਂਪੜੀਆਂ ਹਨ। ਇਸ ਲਈ ਝੁੱਗੀਆਂ ਅਤੇ ਉਸ ਰਾਹ ਦੇ ਵਿਚਕਾਰ ਇੱਕ ਕੰਧ ਬਣਾਈ ਜਾ ਰਹੀ ਹੈ ਤਾਂ ਕਿ ਟਰੰਪ ਨੁੰ ਇਹ ਝੁੱਗੀਆਂ ਨਾ ਦਿਸਣ। ਇਸ ਤੋਂ ਪਹਿਲਾਂ ਵੀ 2017 ‘ਚ ਜਦੋਂ ਜਪਾਨ ਦੇ ਪ੍ਰਧਾਨ ਮੰਤਰੀ ਸਿੰਜੋਆਬੇ ਅਹਿਮਦਾਵਾਦ ਆਏ ਸਨ ਤਾਂ ਉਸ ਸਮੇਂ ਵੀ ਇਹਨਾ ਝੋਪੜੀਆਂ ਨੂੰ ਹਰੇ ਰੰਗ ਦੇ ਪਰਦੇ ਨਾਲ ਢਕਿਆ ਗਿਆ ਸੀ ।

Real Estate