ਕੇਜਰੀਵਾਲ ਅੱਜ ਤੀਜੀ ਵਾਰ ਬਣਨਗੇ ਦਿੱਲੀ ਦੇ ਮੁੱਖ ਮੰਤਰੀ

843

ਅੱਜ ਐਤਵਾਰ ਨੂੰ ਦੁਪਹਿਰ 12:15 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲੈਣਗੇ। ਉਨ੍ਹਾਂ ਨਾਲ ਉਨ੍ਹਾਂ ਦੇ 6 ਵਿਧਾਇਕ – ਮਨੀਸ਼ ਸਿਸੋਦੀਆ, ਸਤਯੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜੇਂਦਰ ਗੌਤਮ ਵੀ ਮੰਤਰੀਆਂ ਵਜੋਂ ਸਹੁੰ ਚੁੱਕਣਗੇ । ਇਹ ਕੇਜਰੀਵਾਲ ਦੀ ਪਿਛਲੀ ਸਰਕਾਰ ’ਚ ਵੀ ਮੰਤਰੀ ਰਹੇ ਹਨ। ਰਾਮਲੀਲਾ ਮੈਦਾਨ ‘ਚ ਸਹੁੰ–ਚੁਕਾਈ ਅਮਾਗਮ ਹੋ ਰਿਹਾ ਹੈਤੇ ਉੱਥੇ ਲਗਭਗ 45,000 ਕੁਰਸੀਆਂ ਲਾਈਆਂ ਗਈਆਂ ਹਨ ਤੇ ਹੋਰ ਵੀ ਕਈ ਤਰ੍ਹਾਂ ਦੇ ਇੰਤਜ਼ਾਮ ਮੈਦਾਨ ’ਚ ਕੀਤੇ ਗਏ ਹਨ। ਕੇਜਰੀਵਾਲ ਖ਼ੁਦ ਆਪਣੇ ਆੱਡੀਓ ਤੇ ਵਿਡੀਓ ਸੁਨੇਹਿਆਂ ਰਾਹੀਂ ਦਿੱਲੀ ਵਾਸੀਆਂ ਨੂੰ ਅਪੀਲਾਂ ਕਰ ਰਹੇ ਹਨ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਇਸ ਸਹੁੰ–ਚੁਕਾਈ ਸਮਾਰੋਹ ’ਚ ਪੁੱਜਣ।
ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ 70 ਸੀਟਾਂ ਵਾਲੀ ਵਿਧਾਨ ਸਭਾ ਚੋਂ 62 ਜਿੱਤੀਆਂ ਹਨ।

Real Estate