ਭਾਰਤ ਦੀ ਗਰੀਬੀ ਢਕਣ ਵਾਲੀ ਕੰਧ !

1600

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 24-25 ਫਰਵਰੀ ਨੂੰ ਭਾਰਤ ਆ ਰਹੇ ਹਨ। ਜਿੱਥੋਂ ਟਰੰਪ ਨੇ ਲੰਘਣਾ ਹੈ ਉਸੇ ਰਾਹ ਦੇ ਨਾਲ ਹੀ ਝੁੱਗੀਆਂ-ਝੋਂਪੜੀਆਂ ਹਨ। ਇਸ ਲਈ ਝੁੱਗੀਆਂ ਅਤੇ ਉਸ ਰਾਹ ਦੇ ਵਿਚਕਾਰ ਇੱਕ ਕੰਧ ਬਣਾਈ ਜਾ ਰਹੀ ਹੈ ਤਾਂ ਕਿ ਟਰੰਪ ਨੁੰ ਇਹ ਝੁੱਗੀਆਂ ਨਾ ਦਿਸਣ। ਇਸ ਤੋਂ ਪਹਿਲਾਂ ਵੀ 2017 ‘ਚ ਜਦੋਂ ਜਪਾਨ ਦੇ ਪ੍ਰਧਾਨ ਮੰਤਰੀ ਸਿੰਜੋਆਬੇ ਅਹਿਮਦਾਵਾਦ ਆਏ ਸਨ ਤਾਂ ਉਸ ਸਮੇਂ ਵੀ ਇਹਨਾ ਝੋਪੜੀਆਂ ਨੂੰ ਹਰੇ ਰੰਗ ਦੇ ਪਰਦੇ ਨਾਲ ਢਕਿਆ ਗਿਆ ਸੀ । ਅਹਿਮਦਾਬਾਦ ਵਿੱਚ ਟਰੰਪ ਦੇ ਸਨਮਾਨ ਵਿੱਚ ਇੱਕ ਵੱਡੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਲਈ ਸਰਦਾਰ ਪਟੇਲ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਿਹਾ ਹੈ। ਇਸ ਸਟੇਡੀਅਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਕੇਮ ਛੋ ਟਰੰਪ ਇਵੈਂਟ ਹੋਵੇਗਾ। ਟਰੰਪ ਅਤੇ ਪੀਐਮ ਨਰਿੰਦਰ ਮੋਦੀ ਇਕੱਠੇ ਸਰਦਾਰ ਪਟੇਲ ਕ੍ਰਿਕੇਟ ਸਟੇਡੀਅਮ ਦਾ ਉਦਘਾਟਨ ਵੀ ਕਰਨਗੇ।

Real Estate