ਜਨਰਲ ਹਾਊਸ ਕੋਲ ਮੇਰੀ ਮੈਂਬਰੀ ਖੋਹਣ ਦਾ ਕੋਈ ਹੱਕ ਨਹੀਂ :- ਜੀਕੇ

905

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ।ਮਨਜੀਤ ਸਿੰਘ ਜੀ।ਕੇ। ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਹਾਊਸ ਕੋਲ ਉਨ੍ਹਾਂ ਦੀ ਮੈਂਬਰੀ ਖੋਹਣ ਦਾ ਕੋਈ ਹੱਕ ਨਹੀਂ ਤੇ ਇਹ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਦੀ ਵੀ ਉਲੰਘਣਾ ਹੈ। ਪੱਤਰਕਾਰ ਮਿਲਣੀ ਵਿੱਚ ਜੀ।ਕੇ। ਨੇ ਕਿਹਾ, ਸੰਗਤ ਵਲੋਂ ਚੁਣੇ ਗਏ ਮੈਂਬਰ ਦੀ ਮੈਂਬਰੀ ਰੱਦ ਕਰਨ ਦਾ ਕਮੇਟੀ ਜਨਰਲ ਹਾਊਸ ਕੋਲ ਕੋਈ ਹੱਕ ਹੀ ਨਹੀਂ। ਮੈਂਬਰੀ ਰੱਦ ਕਰਨ ਦੇ ਫ਼ੈਸਲੇ ਨੂੰ ਅਦਾਲਤ ਵਿਚ ਚੁਨੌਤੀ ਦੇਵਾਂਗਾ। ਸਿਰਸਾ ਅਪਣੇ ਭ੍ਰਿਸ਼ਟਾਚਾਰ ‘ਤੇ ਪਰਦਾ ਪਾਉਣ ਤੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਸਾਰਾ ਡਰਾਮਾ ਖੇਡ ਰਹੇ ਹਨ ਜੇ ਮੇਰੇ ‘ਤੇ ਗੋਲਕ ਚੋਰੀ ਦਾ ਇਕ ਰੁਪਏ ਦਾ ਦੋਸ਼ ਵੀ ਸਾਬਤ ਹੋ ਗਿਆ ਤਾਂ ਮੈਂ 2 ਰੁਪਏ ਵਾਪਸ ਕਰਾਂਗਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਭਾਜਪਾ ਵਲੋਂ ਨਕਾਰ ਦਿਤਾ ਗਿਆ ਹੈ ਤੇ ਬਾਦਲਾਂ ਕੋਲ ਹੁਣ ਕੋਈ ਮੁੱਦਾ ਨਹੀਂ ਹੈ। ਉਹ ਇਸ ਤਰ੍ਹਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਭੁਲੇਖਾ ਪਾਊ ਫ਼ੈਸਲੇ ਕਰ ਰਹੇ ਹਨ। ਉਨ੍ਹਾਂ ਮੁੜ ਦੁਹਰਾਇਆ ਕਿ 51 ਲੱਖ ਕੈਨੇਡੀਅਨ ਡਾਲਰ ਦਾ ਦਾਨ ਕਮੇਟੀ ਦੇ ਬੈਂਕ ਖਾਤੇ ਵਿਚ ਹੀ ਆਇਆ ਸੀ, ਇਹੋ ਅੱਗੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੰਮਾ ਨੂੰ ਸੇਵਾ ਕਾਰਜਾਂ ਲਈ ਦਿਤੇ ਗਏ ਸਨ ਜਿਸ ਬਾਰੇ ਉਹ ਅਦਾਲਤ ਵਿਚ ਵੀ ਬਿਆਨ ਦੇ ਚੁਕੇ ਹਨ।
ਉਨ੍ਹਾਂ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ‘ਤੇ ਭ੍ਰਿਸ਼ਟਾਚਾਰ ਦੇ ਮਾਮਲੇ ਚਲ ਰਹੇ ਹੋਣ ਦਾ ਦਾਅਵਾ ਕੀਤਾ ਤੇ ਕਿਹਾ ਕਿ ਅਪਣੀ ਪ੍ਰਧਾਨਗੀ ਤੇ ਜਨਰਲ ਸਕੱਤਰੀ ਹਾਸਲ ਕਰਨ ਲਈ ਸਿਰਸਾ ਤੇ ਕਾਲਕਾ ਨੇ ਤਕਰੀਬਨ 400 ਕਰੋੜ ਰੁਪਏ ਦੀ ਕੀਮਤ ਵਾਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੋ ਅਕਾਲ ਤਖ਼ਤ ਸਾਹਿਬ ਦੇ ਦਖ਼ਲ ਪਿਛੋਂ ਮੁੜ ਦਿੱਲੀ ਕਮੇਟੀ ਨੂੰ ਸੌਂਪ ਦਿਤਾ ਗਿਆ ਸੀ, ਉਹ ਮੁੜ ਸੁਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨਲ ਸੁਸਾਇਟ ਨੂੰ ਦੇ ਦਿਤਾ ਹੋਇਆ ਹੈ, ਜੋ ਅਵਤਾਰ ਸਿੰਘ ਹਿਤ ਦੀ ਪ੍ਰਧਾਨਗੀ ਵਾਲੀ ਸੁਸਾਇਟੀ ਹੈ।

Real Estate