ਅਧਿਆਪਕਾਂ ਨੇ ਲੜਕੀਆਂ ਨੂੰ ‘ਲਵ ਮੈਰਿਜ ਨਾ ਕਰਵਾਉਣ ਤੇ ਪਿਆਰ ਵਿੱਚ ਨਾ ਪੈਣ ਦੀ ਚੁਕਾਈ ਸਹੁੰ’ !

973

ਮਹਾਰਾਸ਼ਟਰ ਦੇ ਇਕ ਸਕੂਲ ਵਿੱਚ ਲੜਕੀਆਂ ਨੂੰ ਅਧਿਆਪਕਾਂ ਨੇ ਲਵ ਮੈਰਿਜ ਨਾ ਕਰਨ ਦੀ ਸਹੁੰ ਚੁਕਾਈ ਹੈ। ਹੁਣ ਇਸਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਦਰਾਸਲ ਵੈਲੇਨਟਾਈਨ ਦੇ ਦਿਨ ਇਕ ਸਕੂਲ ਵਿਚ ਲੜਕੀਆਂ ਨੂੰ ਅਧਿਆਪਕਾਂ ਨੇ ਲਵ ਮੈਰਿਜ ਨਾ ਕਰਨ ਦੀ ਸਹੁੰ ਚੁਕਾਈ। ਲੜਕੀਆਂ ਨੂੰ ਇਹ ਸਹੁੰ ਵੀ ਚੁਕਾਈ ਗਈ ਕਿ ਨਾ ਤਾਂ ਉਹ ਪਿਆਰ ਵਿੱਚ ਪੈਣਗੀਆਂ ਅਤੇ ਉਨ੍ਹਾਂ ਲੜਕਿਆਂ ਦੇ ਨਾਲ ਵਿਆਹ ਨਹੀਂ ਕਰਨਗੀਆਂ ਜੋ ਦਾਜ ਮੰਗਦੇ ਹਨ। ਉਹ ਸਿਰਫ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਤੇ ਭਰੋਸਾ ਕਰਨਗੀਆਂ। ਮਹਾਰਾਸ਼ਟਰ ਦੇ ਅਮਰਾਵਤੀ ਜਿਲ੍ਹੇ ‘ਚ ਸਥਿਤ ਆਰਟਸ ਕਾਲਜ ਚਾਂਦੂਰ ਕੇਲਵੇ ਕਾਲਜ ਦਾ, ਜਿੱਥੇ ਨੇੜੇ ਦੇ ਪਿੰਡ ‘ਚ ਕੈਂਪ ਦੇ ਦੌਰਾਨ ਲੜਕੀਆਂ ਨੂੰ ਸਹੁੰ ਚੁਕਾਈ ਗਈ, ਪਰ ਜਿਵੇਂ ਹੀ ਕੈਂਪ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ। ਇਕ ਟਵੀਟ ਵਿਚ ਪੰਕਜਾ ਮੁੰਡੇ ਨੇ ਇਹ ਸਵਾਲ ਚੁੱਕਿਆ ਕਿ ਬਜਾਏ ਇਸਦੇ ਕਿ ਸਾਨੂੰ ਮੁੰਡਿਆ ਨੂੰ ਸਹੁੰ ਚੁਕਾਉਣੀ ਚਾਹੀਦੀ ਹੈ ਕਿ ਉਹ ਇਕ ਤਰਫਾ ਪਿਆਰ ਦੇ ਵਿਚ ਲੜਕੀਆਂ ਤੇ ਐਸਿਡ ਨਹੀਂ ਸੁੱਟਣਗੇ। ਲੜਕਿਆਂ ਨੂੰ ਸਹੁੰ ਚੁਕਾਈ ਜਾਵੇ ਕਿ ਉਹ ਲੜਕੀਆਂ ਨੂੰ ਗੰਦੀ ਨਜ਼ਰ ਦੇ ਨਾਲ ਨਹੀਂ ਦੇਖਣਗੇ ਅਤੇ ਨਾ ਹੀ ਉਹ ਅਹਿਜਾ ਕਿਸੀ ਹੋਰ ਨੂੰ ਕਰਨ ਦੇਣਗੇ।

Real Estate