ਨਿਰਭੈਯਾ ਮਾਮਲਾ : ਸੁਪਰੀਮ ਕੋਰਟ ‘ਚ ਨਹੀਂ ਚੱਲਿਆ ਦੋਸ਼ੀ ਵਿਨੈ ਦਾ ਪਾਗਲ ਬਣਨ ਦਾ ਡਰਾਮਾ !

951

ਨਿਰਭੈਯਾ ਮਾਮਲੇ ਦੇ ਚਾਰ ਦੋਸ਼ੀਆਂ ਵਿੱਚੋਂ ਇੱਕ ਵਿਨੇ ਸ਼ਰਮਾ ਦੀ ਰਹਿਮ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਅੱਜ ਮੁੱਢੋਂ ਰੱਦ ਕਰ ਦਿੱਤੀ ਹੈ। ਰਾਸ਼ਟਰਪਤੀ ਨੇ ਉਸ ਦੀ ਜਿਹੜੀ ਰਹਿਮ ਦੀ ਪਟੀਸ਼ਨ ਰੱਦ ਕੀਤੀ ਸੀ, ਉਸੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਗਈ ਸੀ। ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਏਐੱਸ ਬੋਪੰਨਾ ਨਾਲ ਜਸਟਿਸ ਆਰ। ਭਾਨੂਮਤੀ ਦੀ ਅਗਵਾਈ ਹੇਠਲੇ ਬੈਂਚ ਨੇ ਵਿਨੇ ਦੀ ਅਪੀਲ ਉੱਤੇ ਫ਼ੈਸਲਾ ਸੁਣਾਇਆ। ਵਿਨੇ ਕੁਮਾਰ ਸ਼ਰਮਾ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਵੱਲੋਂ ਰੱਦ ਕੀਤੇ ਜਾਣ ਵਿਰੁੱਧ ਦਾਇਰ ਪਟੀਸ਼ਨ ਉੱਤੇ ਕੱਲ੍ਹ ਵੀਰਵਾਰ ਨੂੰ ਸੁਣਵਾਈ ਮੁਕੰਮਲ ਕੀਤੀ। ਵਿਨੇ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਜੇਲ੍ਹ ਵਿੱਚ ਕਥਿਤ ਤਸ਼ੱਦਦ ਤੇ ਦੁਰਵਿਹਾਰ ਕਾਰਨ ਉਹ ਮਾਨਸਿਕ ਤੌਰ ਉੱਤੇ ਬੀਮਾਰ ਹੋ ਗਿਆ ਹੈ।
ਨਿਰਭੈਯਾ ਦੇ ਮਾਪਿਆਂ ਨੇ ਸਮੂਹਕ ਬਲਾਤਕਾਰ ਤੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਵਿੱਚ ਦੇਰੀ ਵਿਰੁੱਧ ਵੀਰਵਾਰ ਨੂੰ ਪ੍ਰਦਰਸ਼ਨ ਵੀ ਕੀਤਾ ਸੀ। ਨਿਰਭਯਾ ਮਾਮਲੇ ’ਚ ਦੋਸ਼ੀਆਂ ਵਿਰੁੱਧ ਨਵੇਂ ਡੈੱਥ–ਵਾਰੰਟ ਦੀ ਮੰਗ ਨੂੰ ਲੈ ਕੇ ਪਟੀਸ਼ਨਾਂ ਉੱਤੇ ਅਦਾਲਤ ਵੱਲੋਂ ਸੁਣਵਾਈ ਸੋਮਵਾਰ ਤੱਕ ਮੁਲਤਵੀ ਕੀਤੇ ਜਾਣ ਪਿੱਛੋਂ ਇਹ ਪ੍ਰਦਰਸ਼ਨ ਹੋਇਆ।
ਅੱਜ ਦੀ ਇਸੇ ਮਾਮਲੇ ਦੀ ਇੱਕ ਹੋਰ ਸੁਣਵਾਈ ਦੌਰਾਨ ਸੁਪਰੀਮ ਕੋਰਟ ਵਿੱਚ ਜਸਟਿਸ ਆਰ ਭਾਨੂਮਤੀ ਬੇਹੋਸ਼ ਹੋ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਚੈਂਬਰ ਵਿੱਚ ਲਿਜਾਇਆ ਗਿਆ।

Real Estate