ਜੀਕੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਮੁਅੱਤਲ

953

ਅਕਾਲੀ ਦਲ (ਬਾਦਲ) ਤੋਂ ਬਾਗੀ ਹੋ ਚੁੱਕੇ ਦਿੱਲੀ ਦੇ ਆਗੂ ਮਨਜੀਤ ਸਿੰਘ ਜੀਕੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਵੀ ਮੁਅੱਤਲ ਕਰ ਦਿੱਤੀ ਗਈ ਹੈ । ਅੱਜ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਮੇਟੀ ਚੋਂ ਕੱਢਣ ਦਾ ਫੈਸਲਾ ਕੀਤਾ ਗਿਆ ਹੈ । ਇਹ ਮੀਟਿੰਗ ਅਕਾਲੀ ਦਲ(ਬਾਦਲ) ਦੇ ਆਗੂ ਤੇ ਸਾਬਕਾ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ‘ਚ ਹੋਈ ਹੈ।
ਇਸ ਤੋਂ ਪਹਿਲਾਂ ਅਧਿਕਾਰਤ ਵ੍ਹਟਸਐਪ–ਗਰੁੱਪ ਵਿੱਚ ਅਜਿਹਾ ਸੁਨੇਹਾ ਪਹਿਲਾਂ ਤੋਂ ਚੱਲ ਰਿਹਾ ਸੀ ਕਿ ਹੁਣ ਕੋਈ ਵੀ ਮੈਂਬਰ ਕਦੇ ‘ਗੋਲਕ ਚੋਰੀ ਬਾਰੇ ਸੋਚਣ ਦੀ ਜੁੱਰਅਤ ਨਹੀਂ ਕਰੇਗਾ। ਜਦ ਤੋਂ ਕਮੇਟੀ ਦਾ ਗਠਨ ਹੋਇਆ ਹੈ, ਪਹਿਲੀ ਵਾਰ ਅਜਿਹਾ ਫ਼ੈਸਲਾ ਲਿਆ ਜਾ ਰਿਹਾ ਹੈ। ਇਸ ਨਾਲ ਸਭ ਨੂੰ ਸਬਕ ਮਿਲੇਗਾ।’ਗਰੁੱਪ ’ਚ ਜਨਰਲ ਹਾਊਸ ਦੀ ਮੀਟਿੰਗ ’ਚ ਸ਼ਾਮਲ ਹੋਣ ਦਾ ਸੱਦਾ ਸਭ ਨੂੰ ਦਿੰਦਿਆਂ ਕਿਹਾ ਗਿਆ ਸੀ ਕਿ ਤੁਸੀਂ ਸਾਰੇ ਇਨ੍ਹਾਂ ਇਤਿਹਸਾਕ ਛਿਣਾਂ ਦਾ ਹਿੱਸਾ ਬਣੋ।

Real Estate