ਆਖਰ ਅਮਿਤ ਸ਼ਾਹ ਨੁੰ ਲੱਗਿਆ ‘ਭਾਜਪਾ ਆਗੂਆਂ ਦੀ ‘ਬੇਲਗਾਮੀ ਬਿਆਨਬਾਜੀ’ ਨੇ ਹਰਾਏ !

630

ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੂੰ ‘ਗੋਲੀ ਮਾਰੋ’ ਅਤੇ ‘ਭਾਰਤ ਪਾਕਿਸਤਾਨ ਮੈਚ’ ਜਿਹੇ ਨਫ਼ਰਤ ਭਰੇ ਭਾਸ਼ਨ ਨਹੀਂ ਦੇਣੇ ਚਾਹੀਦੇ ਸਨ ਅਤੇ ਸੰਭਵ ਹੈ ਕਿ ਇਸ ਤਰ੍ਹਾਂ ਦੀਆਂ ਟਿਪਣੀਆਂ ਨਾਲ ਪਾਰਟੀ ਦੀ ਹਾਰ ਹੋਈ ਹੈ ਇਹ ਕਹਿਣਾ ਹੈ ਭਾਜਪਾ ਦੇ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ । ਸ਼ਾਹ ਨੇ ਕਿਹਾ ਕਿ ਭਾਜਪਾ ਸਿਰਫ਼ ਜਿੱਤ ਜਾਂ ਹਾਰ ਲਈ ਚੋਣਾਂ ਨਹੀਂ ਲੜਦੀ ਸਗੋਂ ਚੋਣਾਂ ਮਾਰਫ਼ਤ ਅਪਣੀ ਵਿਚਾਰਧਾਰਾ ਦੇ ਫੈਲਾਅ ਵਿਚ ਭਰੋਸਾ ਕਰਦੀ ਹੈ। ਟੀਵੀ ਚੈਨਲ ਦੇ ਪ੍ਰੋਗਰਾਮ ਵਿੱਚ ਸ਼ਾਹ ਨੇ ਕਿਹਾ, ‘ਗੋਲੀ ਮਾਰੋ, ਭਾਰਤ ਪਾਕਿਸਤਾਨ ਮੈਚ ਜਿਹੇ ਬਿਆਨ ਨਹੀਂ ਦਿਤੇ ਜਾਣੇ ਚਾਹੀਦੇ ਸਨ। ਸਾਡੀ ਪਾਰਟੀ ਨੇ ਇਸ ਤਰ੍ਹਾਂ ਦੇ ਬਿਆਨਾਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ।’ ਇਕ ਸਵਾਲ ਦੇ ਜਵਾਬ ਵਿਚ ਸ਼ਾਹ ਨੇ ਮੰਨਿਆ ਕਿ ਦਿੱਲੀ ਚੋਣਾਂ ਦੌਰਾਨ ਪਾਰਟੀ ਦੇ ਕੁੱਝ ਆਗੂਆਂ ਦੇ ਬਿਆਨਾਂ ਕਾਰਨ ਭਾਜਪਾ ਦਾ ਨੁਕਸਾਨ ਹੋਇਆ ਹੋਵੇਗਾ। ਸ਼ਾਹ ਨੇ ਕਿਹਾ ਕਿ ਦਿੱਲੀ ਚੋਣਾਂ ਸਬੰਧੀ ਉਨ੍ਹਾਂ ਦਾ ਵਿਸ਼ਲੇਸ਼ਣ ਗ਼ਲਤ ਸਾਬਤ ਹੋਇਆ ਪਰ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿਤਾ ਕਿ ਇਹ ਨਤੀਜੇ ਨਵੇਂ ਨਾਗਰਿਕਤਾ ਕਾਨੂੰਨ ਅਤੇ ਕੌਮੀ ਨਾਗਰਿਕ ਪੰਜੀਕਰਨ ਬਾਰੇ ਫ਼ਤਵਾ ਨਹੀਂ ਸਨ। ਸ਼ਾਹ ਨੇ ਕਿਹਾ ਕਿ ਜੋ ਕੋਈ ਵੀ ਉਨ੍ਹਾਂ ਨਾਲ ਸੀਏਏ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਨਾ ਚਾਹੁੰਦਾ ਹੈ, ਉਹ ਉਨ੍ਹਾਂ ਦੇ ਦਫ਼ਤਰ ਤੋਂ ਸਮਾਂ ਲੈ ਸਕਦਾ ਹੈ। ਉਨ੍ਹਾਂ ਕਿਹਾ, ‘ਅਸੀਂ ਤਿੰਨ ਦਿਨਾਂ ਅੰਦਰ ਸਮਾਂ ਦੇਵਾਂਗੇ।’ ਉਨ੍ਹਾਂ ਕਾਂਗਰਸ ਨੂੰ ਧਰਮ ਦੇ ਆਧਾਰ ‘ਤੇ ਵੰਡੀਆਂ ਪਾਉਣ ਲਈ ਜ਼ਿੰਮੇਵਾਰ ਦਸਿਆ।

Real Estate