ਬੱਸ ਹਾਦਸਾ 14 ਮੌਤਾਂ ,22 ਜਖ਼ਮੀ

708

ਬੀਤੀ ਰਾਤ ਇੱਕ ਪ੍ਰਾਈਵੇਟ ਬੱਸ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ’ਚ ਆਗਰਾ–ਲਖਨਊ ਐਕਸਪ੍ਰੈੱਸਵੇਅ ’ਤੇ ਖੜ੍ਹੇ ਕੰਟੇਨਰ ’ਚ ਵੱਜ ਗਈ ਜਿਸ ਨਾਲ 14 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਹਾਦਸਾ ਵਾਪਰਨ ਵੇਲੇ ਬੱਸ ’ਚ 40 ਤੋਂ 50 ਯਾਤਰੀ ਸਵਾਰ ਸਨ। ਹਾਦਸਾ ਇੰਨਾ ਖ਼ਤਰਨਾਕ ਸੀ ਕਿ ਬੱਸ ਪੂਰੀ ਤਰ੍ਹਾਂ ਨਸ਼ਟ ਹੋ ਗਈ ਤੇ ਉਸ ਨੂੰ ਕ੍ਰੇਨ ਨਾਲ ਖਿੱਚ ਕੇ ਕੰਟੇਨਰ ਤੋਂ ਵੱਖ ਕੀਤਾ ਗਿਆ। ਐਕਸਪ੍ਰੈੱਸਵੇਅ ’ਤੇ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੀ ਪ੍ਰਾਈਵੇਟ ਬੱਸ ਬੁੱਧਵਾਰ ਰਾਤੀਂ 10:30 ਵਜੇ ਫ਼ਿਰੋਜ਼ਾਬਾਦ ਦੇ ਨਗਲਾ ਖੰਗਰ ਥਾਣਾ ਇਲਾਕੇ ਦੇ ਭਦਾਨ ਲਾਗੇ ਖੜ੍ਹੇ ਕੰਟੇਨਰ ’ਚ ਜਾ ਵੜੀ। ਬੱਸ ਦਿੱਲੀ ਤੋਂ ਲਖਨਊ ਵੱਲ ਜਾ ਰਹੀ ਸੀ।

Real Estate