ਫਾਂਸੀ ਤੋਂ ਬਚਣ ਲਈ ਨਿਰਭੈਯਾ ਮਾਮਲੇ ਦਾ ਇੱਕ ਦੋਸ਼ੀ ਵਿਨੈ ਕੁਮਾਰ ਹੁਣ ਬਣ ਗਿਆ ਪਾਗਲ !

821

ਨਿਰਭੈਯਾ ਮਾਮਲੇ ਦੇ ਇੱਕ ਦੋਸ਼ੀ ਵਿਨੈ ਕੁਮਾਰ ਦੀ ਰਹਿਮ ਦੀ ਅਰਜੀ ਰਾਸ਼ਟਰਪਤੀ ਵਲੋਂ ਖਾਰਜ ਕਰ ਦਿੱਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਅਰਜੀ ‘ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ। ਨਿਰਭੈਯਾ ਕੇਸ ਵਿਚ ਦੋਸ਼ੀ ਵਿਨੈ ਦੇ ਵਕੀਲ ਨੇ ਫਾਂਸੀ ਟਾਲਣ ਲਈ ਕਿਹਾ ਹੈ ਕਿ ਵਿਨੈ ਕੁਮਾਰ ਦੀ ਮਾਨਸਿਕ ਸਥਿਤੀ ਸਹੀ ਨਹੀਂ ਹੈ, ਮਾਨਸਿਕ ਰੂਪ ਨਾਲ ਠੀਕ ਨਾ ਹੋਣ ਕਾਰਨ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਵਕੀਲ ਨੇ ਕਿਹਾ ਕਿ ਜੇਲ੍ਹ ਵਿਚ ਮਨੋਚਿਕਿਸਤਕ ਵਿਨੈ ਦੀ ਨਿਯਮਤ ਰੂਪ ਨਾਲ ਜਾਂਚ ਕਰਦੇ ਹਨ ਤੇ ਉਸ ਨੂੰ ਦਵਾਈ ਦਿੱਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਬੀਤੇ ਕੱਲ੍ਹ ਦਿੱਲੀ ਦੀ ਇੱਕ ਅਦਾਲਤ ਵਿੱਚ ਨਿਰਭੈਯਾ ਦੀ ਮਾਂ ਨੇ ਅਦਾਲਤ ਵਿੱਚ ਕਿਹਾ ਸੀ ਕਿ “ਮੇਰੇ ਹੱਕ ਦਾ ਕੀ ਹੋਇਆ? ਮੈਂ ਹੱਥ ਜੋੜ ਕੇ ਖੜੀ ਹਾਂ, ਕ੍ਰਿਪਾ ਕਰਕੇ ਦੋਸ਼ੀਆਂ ਖ਼ਿਲਾਫ਼ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਜਾਵੇ। ਮੈਂ ਵੀ ਇਨਸਾਨ ਹਾਂ।” ਇਹ ਕਹਿ ਕੇ ਉਹ ਜ਼ੋਰ ਜ਼ੋਰ ਦੀ ਰੋਣ ਲੱਗੀ ਪਈ ਸੀ। ਨਿਰਭੈਯਾ ਦੇ ਮਾਪਿਆਂ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਚਾਰਾਂ ਦੋਸ਼ੀਆਂ ਲਈ ਨਵੇਂ ਮੌਤ ਦੇ ਵਾਰੰਟ ਦੀ ਮੰਗ ਕੀਤੀ ਸੀ।
ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤੇ ਅਰੋਪੀਆਂ ਦੁਆਰਾ ਕਾਨੂੰਨੀ ਦਾਅ ਪੇਸ ਖੇਡਦਿਆਂ ਫਾਂਸੀ ਦੀ ਤਾਰੀਖ ਨੂੰ ਦੋ ਵਾਰ ਮੁਲਤਵੀ ਕਰਵਾ ਲਿਆ ਗਿਆ ਸੀ ਅੱਜ ਇੱਕ ਹੋਰ ਨਵਾਂ ਦਾਅ ਖੇਡਦਿਆਂ ਦੋਸ਼ੀ ਵਿਨੈ ਕੁਮਾਰ ਨੂੰ ਉਸ ਦਾ ਵਕੀਲ ਪਾਗਲ ਸਾਬਤ ਕਰਨ ਤੇ ਲੱਗਾ ਹੈ ਤਾਂ ਕਿ ਫਾਂਸੀ ਟਲ ਜਾਵੇ ।

Real Estate