ਕੋਰੋਨਾਵਾਇਰਸ 1000 ਤੋਂ ਵੱਧ ਮੌਤਾਂ : 10,000 ਲਾਸ਼ਾਂ ਸਾੜਨ ਦੀ ਖ਼ਬਰ ਜਾਅਲੀ

7483

ਚੀਨ ‘ਚ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 1,000 ਤੋਂ ਪਾਰ ਹੋ ਚੁੱਕੀ ਹੈ। ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਖ਼ਬਰ ਵਾਇਰਲ ਹੋਈ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਨਾਲ ਪੀੜਿਤ ਲੋਕਾਂ 10,000 ਲੋਕਾਂ ਨੂੰ ਸਾੜਿਆ ਗਿਆ ਹੈ , ਖਬਰਾਂ ਵਿਚ ਦੱਸਿਆ ਗਿਆ ਸੀ ਕਿ ਚੀਨ ਦੇ ਵੁਹਾਨ ਤੋਂ ਡਰਾਉਣ ਵਾਲੀਆਂ ਸੇਟੈਲਾਈਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਅਸਮਾਨ ‘ਚ ਸਲਫਰ ਡਾਈਆਕਸਾਈਡ ਦੀ ਮਾਤਰਾ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ। ਬ੍ਰਿਟੇਨ ਦੀ ਇੱਕ ਵੈੱਬਸਾਈਟ ਮੁਤਾਬਕ ਸੇਟੇਲਾਈਟ ਇਮੇਜ ‘ਚ ਦੇਖਿਆ ਗਿਆ ਹੈ ਕਿ ਵੁਹਾਨ ਦੇ ਅਸਮਾਨ ‘ਚ ਸਲਫਰ ਡਾਈਆਕਸਾਈਡ ਦੀ ਮਾਤਰਾ 1350 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੈ। ਬ੍ਰਿਟੇਨ ‘ਚ 500 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦੇ ਲੈਵਲ ਨੂੰ ਵੀ ਬੇਹਦ ਖ਼ਤਰਨਾਕ ਮੰਨਿਆ ਜਾਂਦਾ ਹੈ। ਇੰਨੀ ਵੱਡੀ ਮਾਤਰਾ ‘ਚ ਸਲਫਰ ਡਾਈਆਕਸਾਈਡ ਦੇ ਦੋ ਕਾਰਨ ਹੋ ਸਕਦੇ ਹਨ ਜਾਂ ਤਾਂ ਇੱਥੇ ਮੈਡੀਕਲ ਵੇਸਟ ਵੱਡੀ ਗਿਣਤੀ ‘ਚ ਸਾੜਿਆ ਜਾ ਰਿਹਾ ਹੈ ਜਾਂ ਫਿਰ ਮਹੁੱਖੀ ਲਾਸ਼ਾਂ ਨੂੰ ਸਾੜਿਆ ਜਾ ਰਿਹਾ ਹੈ। ਮਨੁੱਖੀ ਸ਼ਰੀਰ ਸਾੜਨ ਨਾਲ ਸਲਫਰ ਡਾਈਆਕਸਾਈਡ ਗੈਸ ਨਿਕਲਦੀ ਹੈ। ਅਜਿਹੇ ‘ਚ ਇੱਕ ਅਨੁਮਾਨ ਲਗਾ ਕਿ ਕਿਹਾ ਗਿਆ ਕਿ ਵੁਹਾਨ ਸ਼ਹਿਰ ‘ਚ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਾੜਿਆ ਗਿਆ ਹੈ। ਇਹ ਖ਼ਬਰ ਝੂਠੀ ਦੱਸੀ ਜਾ ਰਹੀ ਹੈ ।

Real Estate