ਏਅਰਪੋਰਟ ਤੋਂ ਮੂੰਗਫਲੀਆਂ , ਬਿਸਕੁਟਾਂ ‘ਚ ਲੁਕੋ ਕੇ ਰੱਖੀ ਵਿਦੇਸ਼ੀ ਕਰੰਸੀ ਬਰਾਮਦ !

879

ਦਿੱਲੀ ਏਅਰਪੋਰਟ ‘ਤੇ ਯਾਤਰੀ ਤੋਂ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨੇ ਇੱਕ ਯਾਤਰੀ ਕੋਲੋਂ ਪਕਾਏ ਹੋਏ ਮੀਟ, ਮੂੰਗਫਲੀ ਅਤੇ ਬਿਸਕੁਟ ਦੇ ਟੁਕੜਿਆਂ ਵਿੱਚ ਛੁਪੀ 45 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਸੁਰੱਖਿਆ ਬਲਾਂ ਨੂੰ ਮੰਗਲਵਾਰ ਸ਼ਾਮ ਨੂੰ ਕਰੰਸੀ ਦੀ ਤਸਕਰੀ ਦੇ ਇਸ ਨਵੇਂ ਢੰਗ ਬਾਰੇ ਪਤਾ ਲੱਗਿਆ ਜਦੋਂ ਉਨ੍ਹਾਂ ਨੇ ਯਾਤਰੀ ਦੀਆਂ ਸ਼ੱਕੀ ਗਤੀਵਿਧੀਆਂ ਦੇ ਅਧਾਰ ਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਉਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ -3 ਵਿਖੇ ਦੁਬਈ ਲਈ ਏਅਰ ਇੰਡੀਆ ਦੀ ਉਡਾਣ ਭਰਨ ਵਾਲਾ ਸੀ। ਯਾਤਰੀ ਦੇ ਬੈਗ ਦੀ ਪੂਰੀ ਤਰ੍ਹਾਂ ਜਾਂਚ ਕਰਨ ਨਾਲ ਪਕਾਏ ਮੀਟ ਦੇ ਟੁਕੜੇ, ਮੂੰਗਫਲੀ, ਬਿਸਕੁਟ ਪੈਕੇਟ ਅਤੇ ਖਾਣ ਪੀਣ ਦੀਆਂ ਹੋਰ ਚੀਜ਼ਾਂ ਵਿੱਚ ਪਈ ਵਿਦੇਸ਼ੀ ਕਰੰਸੀ ਦੀ ਬਰਾਮਦਗੀ ਹੋਈ।

Real Estate