ਅਜਨਾਲੇ ਦਾ ਮੁੰਡਾ ਅੱਜ ਵਾਪਸ ਜਾ ਸਕਦਾ ਅਕਾਲੀ ਦਲ (ਬਾਦਲ) ‘ਚ !

488

ਸ਼੍ਰੋਮਣੀ ਅਕਾਲੀ ਦਲ (ਬਾਦਲ) ਚੋਂ ਬਾਗੀ ਹੋਏ ਤੇ ਸ਼੍ਰੋਮਣੀ ਅਕਾਲੀ ਦਲ (ਟਕਾਸਲੀ) ਦੇ ਆਗੂ ਰਤਨ ਸਿੰਘ ਅਜਨਾਲਾ ਸਾਬਕਾ ਮੈਂਬਰ ਪਾਰਲੀਮੈਂਟ ਦੇ ਮੁੰਡੇ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋੜ ਅੱਜ ਮੁੜ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰੋਸ ਰੈਲੀ ‘ਚ ਜਾ ਘਰ ਵਾਪਸੀ ਕੀਤੇ ਜਾਣ ਦੀਆਂ ਖ਼ਬਰਾਂ ਹਨ। ਪਿਛਲੇ ਕਈ ਦਿਨਾਂ ਤੋਂ ਬੋਨੀ ਅਜਨਾਲਾ ਦੇ ਸ਼੍ਰੋਮਣੀ ਅਕਾਲੀ ਦਲ ‘ਚ ਮੁੜ ਵਾਪਸ ਆਉਣ ਦੇ ਚਰਚੇ ਹੋ ਰਹੇ ਹਨ। ਇਸੇ ਦੌਰਾਨ ਖ਼ਬਰਾਂ ਆਈਆਂ ਹਨ ਕਿ ਬੋਨੀ ਅਜਨਾਲਾ ਦੀਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗਾਂ ਚੱਲ ਰਹੀਆ ਹਨ। ਕੁੱਝ ਦਿਨ ਪਹਿਲਾਂ ਬੀਜੇਪੀ ਲੀਡਰ ਅਨਿਲ ਜੋਸ਼ੀ ਦੇ ਸਪੁੱਤਰ ਦੇ ਵਿਆਹ ‘ਤੇ ਵੀ ਦੋਵਾਂ ਮੁਲਕਾਤ ਵੀ ਹੋਈ ਸੀ ।ਹਾਲਾਂਕਿ ਬੋਨੀ ਅਜਨਾਲਾ ਨੇ ਕੁੱਝ ਦਿਨ ਪਹਿਲਾਂ ਮੁੜ ਸ਼੍ਰੋਮਣੀ ਅਕਾਲੀ ਦਲ(ਬਾਦਲ) ‘ਚ ਜਾਣ ਤੋਂ ਇਨਕਾਰ ਵੀ ਕੀਤਾ ਹੈ।

Real Estate