2 ਸਾਲਾਂ ਵਿੱਚ 6 ਸੂਬਿਆਂ ਦੀ ਸੱਤਾ ਤੋਂ ਬਾਹਰ ਹੋ ਗਈ ਭਾਜਪਾ !

658

ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਦੌਰਾਨ 70 ਸੀਟਾਂ ਵਾਲੀ ਅਸੈਂਬਲੀ ਵਿਚ ਵੀ ਭਾਜਪਾ 10 ਦੇ ਅੰਕੜਿਆਂ ‘ਤੇ ਵੀ ਨਹੀਂ ਪਹੁੰਚ ਸਕੀ। ਲੋਕ ਸਭਾ ਚੋਣਾਂ ਤੋਂ ਬਾਅਦ ਸਿਰਫ ਹਰਿਆਣਾ ਵਿਚ ਹੀ ਭਾਜਪਾ ਦੀ ਜਿੱਤ ਹੋਈ ਹੈ, ਬਾਕੀ ਸਾਰੇ ਰਾਜ ਇਸ ਦੇ ਹੱਥੋਂ ਬਾਹਰ ਹੋ ਗਏ। ਪਿਛਲੇ ਦੋ ਸਾਲਾਂ ‘ਤੇ ਨਜ਼ਰ ਮਾਰੀਏ ਤਾਂ 6 ਰਾਜ ਭਾਜਪਾ ਅਤੇ ਐਨਡੀਏ ਦੇ ਹੱਥੋਂ ਚਲੇ ਗਏ ਹਨ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਚਾਰ ਰਾਜਾਂ ਵਿਚ ਚੋਣਾਂ ਹੋਈਆਂ ਸਨ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਮਿਜੋਰਮ, ਇਨ੍ਹਾਂ ਵਿਚ ਐਮਪੀ, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਹੱਥੋਂ ਸੱਤਾ ਚਲੀ ਗਈ। ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਐਨਡੀਏ ਨੂੰ ਇੱਕ ਹੋਰ ਰਾਜ ਤੋਂ ਬਾਹਰ ਹੋਣਾ ਪਿਆ। ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਦੇਸਮ ਦੇ ਨਾਲ ਭਾਜਪਾ ਸੱਤਾ ਵਿੱਚ ਸੀ। ਪਰ ਟੀਡੀਪੀ ਨੇ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਸਾਥ ਛੱਡ ਦਿੱਤਾ। ਟੀਡੀਪੀ ਨੂੰ ਵੀ ਭਾਜਪਾ ਦੇ ਨਾਲ ਵਿਧਾਨ ਸਭਾ ਵਿੱਚ ਆਂਧਰਾ ਪ੍ਰਦੇਸ਼ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮਹਾਰਾਸ਼ਟਰ ਅਤੇ ਹਰਿਆਣਾ ਵਿਚੋਂ ਭਾਜਪਾ ਨੇ ਕਿਸੇ ਤਰ੍ਹਾਂ ਹਰਿਆਣਾ ਵਿਚ ਜਿੱਤ ਹਾਸਲ ਕੀਤੀ, ਪਰ ਝਾਰਖੰਡ ਵਿਚ ਸੱਤਾ ਗੁਆ ਦਿੱਤੀ। ਮਹਾਰਾਸ਼ਟਰ ਵਿੱਚ ਉਹ ਵਿਰੋਧੀ ਧਿਰ ਵਿੱਚ ਬੈਠੀ ਹੈ। ਦਸੰਬਰ 2017 ਵਿਚ, ਭਾਜਪਾ ਅਤੇ ਇਸ ਦੇ ਸਹਿਯੋਗੀ ਦਲ 19 ਰਾਜਾਂ ਵਿੱਚ ਸੱਤਾ ਤੇ ਕਾਬਜ਼ ਸਨ।

Real Estate