ਦਿੱਲੀ ਚੋਣ ਨਤੀਜੇ ਆਉਂਦਿਆਂ ਪੰਜਾਬ ‘ਚ ਸਿੱਧੂ ਦਾ ਨਾਮ ਸੁਰਖੀਆਂ ‘ਚ !

831

ਚੋਣਾਂ ਦੇ ਨਤੀਜੇ ਦਿੱਲੀ ‘ਚ ਆਏ ਹਨ ਤੇ ਪੰਜਾਬ ਦੀ ਸਿਆਸਤ ‘ਚ ਅਗੇਤੀ ਗਰਮੀ ਆ ਗਈ ਹੈ । ਦਿੱਲੀ ਚੋਣ ਨਤੀਜਿਆਂ ਦੇ ਨਾਲ ਨਾਰਾਜ਼ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਖ਼ੂਬ ਚਰਚਾ ਹੋ ਰਹੀ ਹੈ, ਜਿਨ੍ਹਾਂ ਨੇ ਦਿਲੀ ਚੋਣਾਂ ‘ਚ ਸਟਾਰ ਪ੍ਰਚਾਰਕ ਵਜੋਂ ਪ੍ਰਚਾਰ ਕਰਨ ਦੀ ਥਾਂ ਘਰ ਰਹਿਣ ਨੂੰ ਤਰਜੀਹ ਦਿੱਤੀ ਸੀ। ਨਵਜੋਤ ਸਿੰਘ ਸਿੱਧੂ ਨੂੰ ਜਾਨਣ ਵਾਲੇ ਮੰਨ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਰੋਧੀ ਧਿਰ ਦੀ ਪਾਟੋ-ਧਾੜ ਕਾਰਨ ਅਰਾਮ ਨਾਲ ਚਲ ਰਹੀ ਹੈ ਭਾਂਵੇਂ ਅੰਦਰੂਨੀ ਤੌਰ ‘ਤੇ ਕਾਂਗਰਸੀਆਂ ‘ਚ ਬੇਚੈਨੀ ਵੀ ਹੈ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਹੋਰ ਵਧਿਆ ਹੈ ਕਿ ਪੰਜਾਬ ਨੂੰ ਮੌਜ਼ੂਦਾ ਸਿਆਸੀ ਹਲਾਤਾਂ ਵਿਚ ਉਸ ਦੀ ਜ਼ਰੂਰਤ ਹੈ। ਸਿਆਸੀ ਹਲਕਿਆਂ ਮੁਤਾਬਕ ਸਿੱਧੂ ਦਿੱਲੀ ਚੋਣ ਨਤੀਜਿਆਂ ਬਾਅਦ ਸਰਗਰਮ ਹੋ ਸਕਦੇ ਹਨ। ਬੇਬਾਕੀ ਨਾਲ ਬੋਲਣ ਵਾਲੇ ਨਵਜੋਤ ਸਿੱਧੂ ਕਈ ਮਹੀਨਿਆਂ ਤੋਂ ਚੁੱਪ ਹਨ ਤੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਟਕਸਾਲੀਆਂ ਨੇ ਤਾਂ ਸਿੱਧੂ ਨੂੰ ਅਪਣੀ ਪਾਰਟੀ ਵਾਗਡੋਰ ਸੌਂਪਦਿਆਂ ਮੁੱਖ ਮੰਤਰੀ ਦੇ ਅਹੁਦੇ ਦੀ ਵੀ ਪੇਸ਼ਕਸ਼ ਕਰ ਦਿੱਤੀ ਸੀ। ਲੋਕ ਚਰਚਾ ਹੈ ਕਿ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ‘ਆਪ’ ਦੇ ਹੱਕ ਵਿਚ ਗਏ ਤਾਂ ਇਸ ਦਾ ਅਸਰ ਪੰਜਾਬ ਦੀ ਰਾਜਨੀਤੀ ‘ਤੇ ਪੈਣਾ ਅਟੱਲ ਹੈ ਤੇ ਨਵੀਂ ਸਿਆਸੀ ਜਮਾਤ ਦਾ ਗਠਨ ਹੋਣ ਜਾਂ ਆਪ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਵਾਗਡੋਰ ਸੌਂਪਣ ਦੀ ਪੇਸ਼ਕਸ਼ ਕਰਨ ਤੇ ਸਿੱਧੂ ਦੀ ਕੀ ਪ੍ਰਤੀਕਿਰਿਆ ਹੋਵੇਗੀ ਇਹ ਸਮਾਂ ਹੀ ਦੱਸੇਗਾ ।

Real Estate