ਅਦਾਲਤ ‘ਚ ਰੋਂਦੇ ਹੋਏ ਨਿਰਭੈਯਾ ਦੀ ਮਾਂ ਨੇ ਕਿਹਾ ‘ਮੇਰਾ ਭਰੋਸਾ ਟੁੱਟ ਰਿਹਾ’

971

ਨਿਰਭੈਯਾ ਸਮੂਹਿਕ ਜ਼ਬਰ ਜਨਾਹ ਅਤੇ ਕਤਲ ਮਾਮਲੇ ‘ਚ ਇੱਕ ਸੁਣਵਾਈ ਦੌਰਾਨ ਅੱਜ ਦਿੱਲੀ ਦੀ ਇੱਕ ਅਦਾਲਤ ਵਿੱਚ ਨਿਰਭੈਯਾ ਦੀ ਮਾਂ ਨੇ ਅਦਾਲਤ ਵਿੱਚ ਕਿਹਾ ਮੇਰੇ ਹੱਕ ਦਾ ਕੀ ਹੋਇਆ? ਮੈਂ ਹੱਥ ਜੋੜ ਕੇ ਖੜੀ ਹਾਂ, ਕ੍ਰਿਪਾ ਕਰਕੇ ਦੋਸ਼ੀਆਂ ਖ਼ਿਲਾਫ਼ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਜਾਵੇ। ਮੈਂ ਵੀ ਇਨਸਾਨ ਹਾਂ। ਇਸ ਕੇਸ ਦੇ ਸੱਤ ਤੋਂ ਜ਼ਿਆਦਾ ਹੋ ਗਏ ਹਨ। ਇਹ ਕਹਿ ਕੇ ਉਹ ਜ਼ੋਰ ਜ਼ੋਰ ਦੀ ਰੋਣ ਲੱਗੀ। ਨਿਰਭੈਯਾ ਦੇ ਮਾਪਿਆਂ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਚਾਰਾਂ ਦੋਸ਼ੀਆਂ ਲਈ ਨਵੇਂ ਮੌਤ ਦੇ ਵਾਰੰਟ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤੇ ਅਰੋਪੀਆਂ ਦੁਆਰਾ ਕਾਨੂੰਨੀ ਦਾਅ ਪੇਸ ਖੇਡਦਿਆਂ ਫਾਂਸੀ ਦੀ ਤਾਰੀਖ ਨੂੰ ਦੋ ਵਾਰ ਮੁਲਤਵੀ ਕਰਵਾ ਲਿਆ ਗਿਆ ਹੈ । ਅਦਾਲਤ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਅੱਜ ਨਿਰਭੈਯਾ ਦੀ ਮਾਂ ਰੋਦੇ ਹੋਈ ਅਦਾਲਤ ਤੋਂ ਬਾਹਰ ਚਲੀ ਗਈ। ਬਾਹਰ ਆਉਂਦੇ ਹੋਏ, ਉਸ ਨੇ ਕਿਹਾ ਕਿ ਮੈਂ ਹੁਣ ਭਰੋਸਾ ਅਤੇ ਵਿਸ਼ਵਾਸ ਗੁਆ ਰਹੀ ਹਾਂ। ਅਦਾਲਤ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੋਸ਼ੀ ਉਨ੍ਹਾਂ ਨੂੰ ਦੇਰੀ ਕਰਨ ਲਈ ਲਗਾਤਾਰ ਹੱਥਕੰਢੇ ਵਰਤ ਰਹੇ ਹਨ।

Real Estate