24 ਘੰਟਿਆਂ ਦੇ ਵੀ ਵੱਧ ਸਮੇਂ ਬਾਅਦ ਚੋਣ ਕਮਿਸ਼ਨ ਨੇ ਐਲਾਨੇ ਦਿੱਲੀ ਚੋਣਾਂ ਦੇ ਅੰਕੜੇ

929

ਚੋਣ ਕਮਿਸ਼ਨ ਨੇ 24 ਘੰਟਿਆਂ ਦੇ ਵੀ ਵੱਧ ਸਮੇਂ ਬਾਅਦ ਦਿੱਲੀ ਚੋਣਾਂ ਦੇ ਅੰਜੜੇ ਐਲਾਨ ਦਿੱਤੇ ਹਨ ।ਮੁੱਖ ਚੋਣ ਅਫਸਰ ਰਣਬੀਰ ਸਿੰਘ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ 62.59 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਦਿੱਲੀ ਵਿੱਚ 62.59 ਫੀਸਦੀ ਅੰਕੜੇ ਨਾਲ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ 2 ਫੀਸਦੀ ਜ਼ਿਆਦਾ ਵੋਟਿੰਗ ਕੀਤੀ ਹੈ ਪਰ ਇਹ 2015 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਨਾਲੋਂ ਘੱਟ ਹੈ। ਦਿੱਲੀ ਦੇ ਮੁੱਖ ਚੋਣ ਅਫਸਰ ਨੇ ਕਿਹਾ ਕਿ ਸਭ ਤੋਂ ਵੱਧ 71.6 ਫੀਸਦੀ ਵੋਟਿੰਗ ਬੱਲੀਮਾਰਾਨ ਹਲਕੇ ਵਿਚ ਹੋਈ ਹੈ ਜਦਕਿ ਸਭ ਤੋਂ ਘੱਟ 45.4 ਫੀਸਦੀ ਵੋਟਿੰਗ ਦਿੱਲੀ ਛਾਉਣੀ ਹਲਕੇ ਵਿਚ ਹੋਈ ਹੈ।ਦਿੱਲੀ ਵਿਚ ਵੋਟਾਂ ਪੈਣ ਦਾ ਕੰਮ ਸ਼ਨੀਵਾਰ ਨੂੰ ਮੁਕੰਮਲ ਹੋਇਆ ਸੀ। ਬਹੁਤੇ ਐਗਜ਼ਿਟ ਪੋਲ ਨੇ ਆਮ ਆਦਮੀ ਪਾਰਟੀ ਨੂੰ ਦੋ ਤਿਹਾਈ ਬਹੁਮਤ ਨਾਲ ਮੁੜ ਸਰਕਾਰ ਬਣਾਉਣ ਦੀ ਭਵਿੱਖਬਾਣੀ ਕੀਤੀ ਹੇ ਜਦਕਿ ਕੁਝ ਨੇ ਤਿੰਨ ਚੌਥਾਈ ਬਹੁਮਤ ਦੀ ਵੀ ਪੇਸ਼ੀਨਗੋਈ ਕੀਤੀ ਹੈ। ਇਹਨਾਂ ਵਿਚ ਰਾਸ਼ਟਰ ਰਾਜਧਾਨੀ ਵਿਚ ਕਾਂਗਰਸ ਦਾ ਪ੍ਰਦਸ਼ਨ ਬਹੁਤ ਮਾੜਾ ਰਹਿਣ ਦੀ ਗੱਲ ਵੀ ਕਹੀ ਗਈ ਹੈ।

Real Estate