ਸੋਨੀਆ ਗਾਂਧੀ ਰਾਹੁਲ ਨੂੰ ਰਾਜਸੀ ਪਲੇਅਵੇਅ ਸਕੂਲ ਵਿੱਚ ਭੇਜਣ!

877

ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ‘ਡੰਡਾ’ ਵਾਲੇ ਵਿਵਾਦਿਤ ਬਿਆਨ ਸਬੰਧੀ ਮੋਦੀ ਸਰਕਾਰ ਦੇ ਕੇਂਦਰੀ ਘੱਟਗਿਣਤੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਪਣੇ 49 ਸਾਲਾ ਪੁੱਤਰ ਨੂੰ ਰਾਜਨੀਤਕ ਪਲੇਅਵੇਅ ਸਕੂਲ ਵਿੱਚ ਭੇਜਣਾ ਚਾਹੀਦਾ ਹੈ ਤਾਂਕਿ ਉਹ ਭਾਸ਼ਾ ਦੇ ਸੰਸਕਾਰ ਸਿੱਖ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਕਾਂਗਰਸ ਦੇ ਨੇਤਾ ਅਪਣੇ ਹੱਥ ਵਿਚ ਕੁਹਾੜੀ ਲੈ ਕੇ ਘੁੰਮਦੇ ਹਨ ਅਤੇ ਮੌਕਾ ਮਿਲਦਿਆਂ ਹੀ ਇਸ ਨੂੰ ਅਪਣੇ ਪੈਰ ‘ਤੇ ਮਾਰ ਦਿੰਦੇ ਹਨ। ਮੈਂ ਕਾਂਗਰਸ ਦੇ ਲੋਕਾਂ ਖ਼ਾਸਕਰ ਸੋਨੀਆ ਗਾਂਧੀ ਨੂੰ ਸਲਾਹ ਦਿੰਦਾ ਹਾਂ ਕਿ ਉਹ ਅਪਣੇ ਪੱਪੂ ਜੀ ਨੂੰ ਕਿਸੇ ਰਾਜਸੀ ਪਲੇਅਵੇਅ ਸਕੂਲ ਵਿਚ ਭੇਜਣ ਤਾਂਕਿ ਉਹ ਸਿਆਸਤ ਦੀ ਏਬੀਸੀਡੀ, ਸ਼ਾਲੀਨਤਾ ਅਤੇ ਭਾਸ਼ਾ ਦੇ ਸੰਸਕਾਰ ਸਿੱਖ ਸਕਣ।’ ਉਨ੍ਹਾਂ ਰਾਹੁਲ ਦੀ ਆਲੋਚਨਾ ਕਰਦਿਆਂ ਕਿਹਾ, ‘ਲੋਕਾਂ ਦੇ ਚੁਣੇ ਪ੍ਰਧਾਨ ਮੰਤਰੀ ਨੂੰ ਡੰਡਾ ਮਾਰੇ ਜਾਣ ਦੀ ਗੱਲ ਆਮ ਮਾਨਸਿਕ ਸੰਤੁਲਨ ਵਾਲਾ ਕੋਈ ਵੀ ਵਿਅਕਤੀ ਨਹੀਂ ਕਹਿ ਸਕਦਾ।’

Real Estate