ਸਭ ਤੋਂ ਛੋਟੀ ਉਮਰ ਦਾ ਗੇਮ-ਡਿਵੈਲਪਰ ਹੈ ਇਕਨੂਰਪ੍ਰੀਤ ਸਿੰਘ : WhiteHat Jr ਵੱਲੋਂ ਮਿਲ ਚੁੱਕਿਆ ਸਰਟੀਫਿਕੇਟ

1223

ਪਰਮਿੰਦਰ ਸਿੰਘ ਸਿੱਧੂ-

ਪਟਿਆਲਾ ਦੇ ਦਿੱਲੀ ਪਬਲਿਕ ਸਕੂਲ ਵਿੱਚ ਪੜ੍ਹਦਾ ਇਕਨੂਰਪ੍ਰੀਤ ਸਿੰਘ ਆਪਣਾ ਤੇ ਆਪਣੇ ਮਾਪਿਆ ਦਾ ਹੀ ਨਹੀਂ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਰਿਹਾ ਹੈ । ਇਕਨੂਰਪ੍ਰੀਤ ਸਿੰਘ ਹਾਲੇ ਪਹਿਲੀ ਜਮਾਤ ਦਾ ਹੀ ਵਿਦਿਆਰਥੀ ਹੈ ਤੇ ਵੱਡੇ-ਵੱਡਿਆ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ । ਇਕਨੂਰਪ੍ਰੀਤ ਸਿੰਘ ਛੇ ਸਾਲ ਦੀ ਉਮਰ ਵਿੱਚ ਗੇਮ-ਡਿਵੈਲਪਰ ਭਾਵ ਕੰਪਿਊਟਰ ਤੇ ਮੋਬਾਇਲ ਤੇ ਖੇਡੀਆ ਜਾਣ ਵਾਲੀ ਖੇਡਾਂ ਬਣਾਉਣ ਲੱਗ ਪਿਆ ਹੈ । ਅਜਿਹੀ ਖੇਡ ਬਣਾਉਣ ਤੇ ਉਸ ਨੂੰ WhiteHat Jr ਵੱਲੋਂ ਸਰਟੀਫਿਕੇਟ ਵੀ ਦਿੱਤਾ ਗਿਆ । ਇਕਨੂਰਪ੍ਰੀਤ ਇਸ ਵੇਲੇ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਗੇਮ ਡਿਵੈਲਪਰ ਹੈ । ਅਦਾਰਾ ਪੰਜਾਬੀ ਨਿਊਜ ਆਨਲਾਈਨ ਇਕਨੂਰਪ੍ਰੀਤ ਸਿੰਘ ਨੂੰ ਉਸ ਦੀ ਇਸ ਕਾਮਯਾਬੀ ਤੇ ਵਧਾਈ ਦਿੰਦਾ ਹੈ ਤੇ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਮਹਿਰਾ ਜੋ ਖੁਦ ਇੱਕ ਵੈਬ ਡਿਜਾਈਨਰ ਹਨ ਦਾ ਸਾਡੇ ਅਦਾਰੇ ਨਾਲ ਜੁੜੇ ਹੋਣ ਕਾਰਨ ਅਸੀ ਹੋਰ ਵੀ ਮਾਣ ਮਹਿਸੂਸ ਕਰਦੇ ਹਾਂ । ਪੰਜਾਬੀ ਨਿਊਜ ਆਨਲਾਈਨ ਨਾਲ ਗੱਲਬਾਤ ਦੌਰਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਕਨੂਰਪ੍ਰੀਤ ਦਾ ਧਿਆਨ ਹੁਣੇ ਤੋਂ ਹੀ ਕੰਪਿਊਟਰ ਪ੍ਰੋਗਰਾਮਿੰਗ ਵੱਲ ਲੱਗ ਗਿਆ ਹੈ ਕਈ ਗੇਮਾਂ ਬਣਾ ਚੁੱਕਿਆ ਹੈ । ਹੁਣ ਇਕਨੂਰਪ੍ਰੀਤ ਦੀ ਗੇਮ ਗੂਗਲ ਪਲੇ ਸਟੋਰ ਉੱਪਰ ਵੀ ਆ ਜਾਵੇਗੀ । ਦੁਨੀਆ ਵਿੱਚ ਸਿਰਫ ਕੁਝ ਹੀ ਬੱਚੇ ਹਨ ਜੋ ਛੇ ਸਾਲ ਜਾਂ ਉਸ ਤੋਂ ਘੱਟ ਉਮਰ ਵਿੱਚ ਇਸ ਤਰ੍ਹਾਂ ਦੀ ਪ੍ਰੋਗਰਾਮਿੰਗ ਕਰ ਰਹੇ ਹਨ ਇਕਨੂਰਪ੍ਰੀਤ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਹੈ ।

 

Real Estate