‘ਸ਼ੂਟਰ’ ਫਿਲਮ ਬਣਾਉਣ ਵਾਲਿਆਂ ਵਿਰੁੱਧ ਐਫਆਈਆਰ ਵੀ ਦਰਜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਬਣਾਈ ਗਈ ਫਿਲਮ ‘ਸ਼ੂਟਰ’ ’ਤੇ ਰੋਕ ਲਗਾਉਣ ਤੋਂ ਬਾਅਦ, ਪੰਜਾਬ ਪੁਲਿਸ ਨੇ ਐਤਵਾਰ ਬਾਅਦ ਦੁਪਹਿਰ ਨੂੰ ਨਿਰਮਾਤਾ/ਪ੍ਰਮੋਟਰ ਕੇ।ਵੀ। ਸਿੰਘ ਢਿੱਲੋਂ ਅਤੇ ਹੋਰਾਂ ਵਿਰੁੱਧ ਹਿੰਸਾ, ਘਿਨਾਉਣੇ ਅਪਰਾਧਾਂ, ਗੈਂਗਸਟਰ ਕਲਚਰ, ਨਸ਼ਾ, ਫਿਰੌਤੀ, ਲੁੱਟ, ਧਮਕੀਆਂ ਅਤੇ ਅਜਿਹੇ ਹੋਰ ਅਪਰਾਧਾਂ ਨੂੰ ਕਥਿਤ ਤੌਰ ‘ਤੇ ਉਤਸਾਹਤ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ। ਐਫ।ਆਈ।ਆਰ ਨੰਬਰ 3 ਮਿਤੀ 9/ 2/ 2020 ਅਨੁਸਾਰ ਐਸ।ਐਸ।ਓ।ਸੀ ਮੁਹਾਲੀ ਵਿਖੇ ਆਈ।ਪੀ।ਸੀ ਦੀ ਧਾਰਾ 153, 153 ਏ, 153 ਬੀ, 160, 107, 505 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਫ।ਆਈ।ਆਰ ਮੁਤਾਬਕ ਫਿਲਮ ‘ਸ਼ੂਟਰ ’ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਏਗੀ ਅਤੇ ਸ਼ਾਂਤੀ , ਸਦਭਾਵਨਾ ਨੂੰ ਭੰਗ ਕਰੇਗੀ। ਮੁੱਖ ਮੰਤਰੀ ਵਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਨਿਰਮਾਤਾ ਕੇ।ਵੀ। ਢਿੱਲੋਂ ਵਿਰੁੱਧ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ ਜਾਣ ਬਾਅਦ ਇਹ ਐਫ।ਆਈ।ਆਰ ਦਰਜ ਕੀਤੀ ਗਈ ਹੈ। ਕੇ।ਵੀ। ਢਿੱਲੋਂ ਨੇ ਸਾਲ 2019 ਵਿੱਚ ਲਿਖਤੀ ਵਾਅਦਾ ਸੀ ਕਿ ਉਹ ‘ਸੁੱਖਾ ਕਾਹਲਵਾ’ ਟਾਈਟਲ ਹੇਠ ਫਿਲਮ ਨਹੀਂ ਬਣਾਏਗਾ ਤੇ ਫਿਰ ਹੁਣ ਉਹ ਨਾਮ ਬਦਲ ਕੇ ਫਿਲਮ ਬਣਾ ਗਿਆ ਤੇ 21 ਫਰਵਰੀ ਨੂੰ ਰੀਲੀਜ਼ ਕਰਨ ਜਾ ਰਿਹਾ ਸੀ। ਡੀਜੀਪੀ ਨੂੰ ਇਹ ਵੀ ਕਿਹਾ ਹੈ ਕਿ ਉਹ ਫਿਲਮ ਵਿੱਚ ਪ੍ਰਮੋਟਰਾਂ, ਡਾਇਰੈਕਟਰ ਤੇ ਐਕਟਰਾਂ ਦੇ ਰੋਲ ਬਾਰੇ ਵੀ ਦੇਖਣ।

Real Estate