ਮਰੀਜ਼ਾਂ ਦਾ ਯੋਨ ਸ਼ੋਸ਼ਣ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰ ਮਨੀਸ਼ ਸ਼ਾਹ ਨੂੰ ਉਮਰਕੈਦ

7234

ਲੰਦਨ ਵਿੱਚ ਡਿਊਟੀ ਦੌਰਾਨ ਮਹਿਲਾ ਮਰੀਜ਼ਾਂ ਦਾ ਯੋਨ ਸ਼ੋਸ਼ਣ ਦਾ ਦੋਸ਼ੀ ਠਹਿਰਾਉਂਦੇ ਹੋਏ ਭਾਰਤੀ ਮੂਲ ਦੇ ਮਨੀਸ਼ ਸ਼ਾਹ ਨਾਮ ਦੇ ਡਾਕਟਰ ਨੂੰ ਤਿੰਨ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਸ਼ਾਹ ‘ਤੇ ਇਹ ਇਲਜ਼ਾਮ ਸੀ ਕਿ ਉਨ੍ਹਾਂ ਨੇ ਯੋਨ ਸੰਤੁਸ਼ਟੀ ਲਈ ਹਮਲਾਵਰ ਤਰੀਕੇ ਨਾਲ ਮਰੀਜ਼ਾਂ ਦਾ ਪ੍ਰੀਖਣ ਕੀਤਾ। ਇੰਗਲੈਂਡ ਅਤੇ ਵੈਲਜ਼ ਦੀ ਉੱਚ ਅਦਾਲਤ ਨੂੰ ਦੱਸਿਆ ਗਿਆ, 1993 ਵਿੱਚ ਲੰਦਨ ਯੂਨੀਵਰਸਿਟੀ ਤੋਂ ਮੈਡੀਕਲ ਡਿਗਰੀ ਹਾਸਲ ਕਰਨ ਵਾਲੇ 50 ਸਾਲਾ ਸ਼ਾਹ ਨੇ 2009 ਅਤੇ 2013 ਦੇ ਵਿੱਚ ਮਰੀਜ਼ਾਂ ਨੂੰ ਡਰਾਉਣ ਲਈ ਐਂਜਲੀਨਾ ਜੋਲੀ ਅਤੇ ਜੇਡ ਗੁਡੀ ਵਰਗੀ ਮਸ਼ਹੂਰ ਹਸਤੀਆਂ ਦੀ ਸਿਹਤ ਸਬੰਧੀ ਮੁੱਦਿਆਂ ‘ਤੇ ਚਰਚਾ ਕੀਤੀ। ਸੁਣਵਾਈ ਦੌਰਾਨ ਜੱਜ ਐਨੀ ਮੋਲਿਨਿਕਸ ਨੇ ਸ਼ਾਹ ਨੂੰ ਧੋਖੇ ਦਾ ਮਾਸਟਰ ਦੱਸਿਆ ਜਿਨ੍ਹਾਂ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ। ਤੁਸੀਂ ਅਜਿਹੀ ਕਹਾਣੀਆਂ ਘੜੀਆਂ ਜਿਸ ਨੇ ਲੋਕਾਂ ਵਿੱਚ ਡਰ ਪੈਦਾ ਕੀਤਾ। ਪੂਰਬੀ ਲੰਦਨ ਦੇ ਰੋਮਫੋਰਡ ਵਿੱਚ ਇੱਕ ਜਨਲਰ ਪ੍ਰੈਕਟਿਸ਼ਨਰ ਦੇ ਤੌਰ ‘ਤੇ ਕੰਮ ਕਰਨ ਵਾਲੇ ਸ਼ਾਹ ਨੇ ਮਹਿਲਾ ਮਰੀਜ਼ਾਂ ਨੂੰ ਨਿਯਮਿਤ ਰੂਪ ਨਾਲ ਬਰੈਸਟ ਅਤੇ ਗੁਪਤ ਅੰਗ ਦੀ ਜਾਂਚ ਕਰਵਾਉਣ ਲਈ ਕਿਹਾ, ਜਦਕਿ ਇਸਦੀ ਕੋਈ ਜ਼ਰੂਰਤ ਨਹੀਂ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਸਰਵਾਈਕਲ ਕੈਂਸਰ, ਬਰੈਸਟ ਕੈਂਸਰ ਅਤੇ ਹੋਰ ਬੀਮਾਰੀਆਂ ਲਈ ਤੁਰੰਤ ਜਾਂਚ ‘ਤੇ ਵੀ ਜ਼ੋਰ ਦਿੱਤਾ। ਸ਼ਾਹ ਨੇ ਔਰਤਾਂ ਨਾਲ ਸਿਰਫ ਗਲਤ ਗੱਲਾਂ ਨਹੀਂ ਕੀਤੀਆਂ ਸਗੋਂ ਸਰੀਰਕ ਸੰਪਰਕ ਵੀ ਬਣਾਇਆ। ਉਸ ਨੇ ਉਨ੍ਹਾਂ ਔਰਤਾਂ ਨੂੰ ਗਲਤ ਨੀਅਤ ਨਾਲ ਗਲੇ ਲਗਾਇਆ ਅਤੇ ਚੁੰਮਿਆ। ਸ਼ਾਹ ਨੂੰ ਪਹਿਲੀ ਵਾਰ ਸਤੰਬਰ 2013 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 2018 ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ ਨੂੰ 18 ਹੋਰ ਲੋਕਾਂ ਨਾਲ ਸਬੰਧਤ ਗੁਨਾਹਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੇ ਨਾਲ ਹੀ ਸ਼ਾਹ ਦੇ ਖਿਲਾਫ 23 ਮਰੀਜ਼ਾਂ ਨਾਲ ਸਬੰਧਤ ਦੋਸ਼ਾਂ ਦੀ ਕੁੱਲ ਗਿਣਤੀ 90 ਹੋ ਗਈ।

Real Estate